ਹੂਤੀ ਬਾਗ਼ੀਆਂ ਨੇ ਅਦਨ ਦੀ ਖਾੜੀ ’ਚ ਜਹਾਜ਼ ਨੂੰ ਨਿਸ਼ਾਨਾ ਬਣਾਇਆ
07:31 AM Jun 25, 2024 IST
ਦੁਬਈ, 24 ਜੂਨ
ਯਮਨ ਦੇ ਹੂਤੀ ਬਾਗ਼ੀਆਂ ਵੱਲੋਂ ਅੱਜ ਅਦਨ ਦੀ ਖਾੜੀ ਵਿੱਚ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਪਿਛਲੇ ਹਮਲਿਆਂ ਦੇ ਮੁਕਾਬਲੇ ਕਾਫ਼ੀ ਦੂਰ ਤੋਂ ਕੀਤਾ ਗਿਆ ਹੈ। ਹਮਲਾ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ ਅਮਰੀਕਾ ਨੇ ਲਾਲ ਸਾਗਰ ਵਿੱਚ ਅੱਠ ਮਹੀਨੇ ਤਾਇਨਾਤ ਰਹਿਣ ਮਗਰੋਂ ਆਪਣੇ ਜੰਗੀ ਜਹਾਜ਼ ‘ਯੂਐੱਸਐੱਸ ਡਵਾਈਟ ਡੀ. ਆਈਜ਼ਨਹਾਵਰ’ ਨੂੰ ਵਾਪਸ ਬੁਲਾ ਲਿਆ ਹੈ। ਹੂਤੀ ਬਾਗ਼ੀਆਂ ਵੱਲੋਂ ਕੀਤੇ ਗਏ ਇਨ੍ਹਾਂ ਹਮਲਿਆਂ ਕਾਰਨ ਏਸ਼ੀਆ, ਮੱਧ ਪੂਰਬ ਅਤੇ ਯੂਰਪੀ ਬਾਜ਼ਾਰਾਂ ਤਕ ਸਮੁੰਦਰੀ ਰਸਤੇ ਸਾਮਾਨ ਦੀ ਸਪਲਾਈ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਹੂਤੀਆਂ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗ ਰਹਿਣ ਤਕ ਹਮਲੇ ਜਾਰੀ ਰੱਖੇ ਜਾਣਗੇ। -ਏਪੀ
Advertisement
Advertisement
Related News
Advertisement