ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੂਤੀ ਵਿਦਰੋਹੀਆਂ ਨੇ ਲਾਲ ਸਾਗਰ ਵਿਚ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ

01:47 PM Aug 13, 2024 IST

ਦੁਬਈ, 13 ਅਗਸਤ
ਲਾਲ ਸਾਗਰ ਵਿਚ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸ਼ੱਕੀ ਰੂਪ ਵਿਚ ਯਮਨ ਦੇ ਹੂਤੀ ਵਿਦਰੋਹੀਆਂ ਨੇ ਮੰਗਲਵਾਰ ਨੂੰ ਹਮਲੇ ਕੀਤੇੇ ਹਨ, ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲੇ ਉਸ ਸਮੇਂ ਹੋਏ ਹਨ, ਜਦੋਂ ਯਮਨ ਦਾ ਮੁੱਖ ਸਹਿਯੋਗੀ ਦੇਸ਼ ਇਰਾਨ ਹਮਾਸ ਆਗੂ ਇਸਮਾਇਲ ਹਨੀਆ ਦੀ ਹੱਤਿਆ ਦੇ ਗੁੱਸੇ ਵਿਚ ਇਜ਼ਰਾਈਲ ਦੇ ਖ਼ਿਲਾਫ਼ ਸੰਭਾਵਿਤ ਹਮਲੇ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨਾਲ ਏਸ਼ੀਆ ਦੇ ਪੱਛਮੀ ਏਸ਼ੀਆ ਖੇਤਰ ਵਿਚ ਤਨਾਅ ਵਧਣ ਦੇ ਸ਼ੰਕੇ ਪੈਦਾ ਹੋ ਗਏ ਹਨ।
ਬ੍ਰਿਟਿਸ਼ ਸੈਨਾ ਦੇ ਯੁਨਾਇਟਡ ਕਿੰਗਡਮ ਮੈਰੀਟਾਈਮ ਟਰੇਡ ਆਪ੍ਰੇਸ਼ਨ ਸੈਂਟਰ ਨੇ ਦੱਸਿਆ ਕਿ ਹਮਲਾ ਹੂਤੀਆਂ ਦੇ ਕਬਜ਼ੇ ਵਾਲੇ ਬੰਦਰਗਾਹ ਸ਼ਹਿਰ ਹੋਦੇਦਾ ਤੋਂ ਲੱਗਭੱਗ 115 ਕਿਲੋਮੀਟਰ ਦੂਰ ਹੋਇਆ। ਕੁੱਝ ਘੰਟਿਆਂ ਬਾਅਦ ਹੋਦੇਦਾ ਤੋਂ 180 ਕਿਲੋਮੀਟਰ ਦੂਰ ਇਕ ਹੋਏ ਦੂਜੇ ਹਮਲੇ ਵਿਚ ਵੀ ਜਹਾਜ ਨੂੰ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ। ਹੂਤੀ ਵਿਰੋਧੀਆਂ ਨੇ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ, ਇਹ ਕਈ ਵਾਰ ਦੇਖਿਆ ਗਿਆ ਹੈ ਕਿ ਉਹ ਘਟਨਾ ਤੋਂ ਕਈ ਘੰਟਿਆਂ ਬਾਅਦ ਜਾਂ ਕਈ ਦਿਨਾਂ ਬਾਅਦ ਹਮਲਿਆਂ ਵਿੱਚ ਆਪਣੀ ਸ਼ਮੂਲੀਅਤ ਨੂੰ ਸਵੀਕਾਰ ਕਰਦੇ ਹਨ। -ਪੀਟੀਆਈ

Advertisement

Advertisement
Advertisement