For the best experience, open
https://m.punjabitribuneonline.com
on your mobile browser.
Advertisement

ਅਲਾਟੀਆਂ ਵੱਲੋਂ ਕਿਰਾਇਆ ਨਾ ਦੇਣ ਖ਼ਿਲਾਫ਼ ਹਾਊਸਿੰਗ ਬੋਰਡ ਸਖ਼ਤ

11:16 AM Jun 26, 2024 IST
ਅਲਾਟੀਆਂ ਵੱਲੋਂ ਕਿਰਾਇਆ ਨਾ ਦੇਣ ਖ਼ਿਲਾਫ਼ ਹਾਊਸਿੰਗ ਬੋਰਡ ਸਖ਼ਤ
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਧਨਾਸ ਵਿਚਲੇ ਫਲੈਟਾਂ ਦੀ ਬਾਹਰੀ ਝਲਕ। -ਫੋਟੋ: ਰਵੀ ਕੁਮਾਰ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 25 ਜੂਨ
ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ) ਦੇ ਛੋਟੇ ਫਲੈਟਾਂ ਦੇ ਅਲਾਟੀਆਂ ਵੱਲ ਪਿਛਲੇ ਲੰਬੇ ਸਮੇਂ ਤੋਂ 67 ਕਰੋੜ ਰੁਪਏ ਤੋਂ ਵੱਧ ਦੀ ਕਿਰਾਇਆ ਰਕਮ ਬਕਾਇਆ ਖੜ੍ਹੀ ਹੈ। ਬੋਰਡ ਨੇ ਅਲਾਟੀਆਂ ਨੂੰ ਕਿਰਾਏ ਦਾ ਭੁਗਤਾਨ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਰਾਏ ਦਾ ਭੁਗਤਾਨ ਨਾ ਕਰਨ ’ਤੇ ਸੀਐੱਚਬੀ ਵੱਲੋਂ ਡਿਫਾਲਟਰ ਅਲਾਟੀਆਂ ਦੀਆਂ ਅਲਾਟਮੈਂਟਾਂ ਰੱਦ ਕਰ ਦਿੱਤੀਆਂ ਜਾਣਗੀਆਂ। ਇਸ ਸਬੰਧੀ ਸੀਐੱਚਬੀ ਨੇ ਆਪਣੀ ਵੈੱਬਸਾਈਟ ’ਤੇ ਡਿਫਾਲਟਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ, ਜਿਨ੍ਹਾਂ ਵੱਲ ਕਿਰਾਇਆ ਬਕਾਇਆ ਖੜ੍ਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਐੱਚਬੀ ਨੇ ਸਮਾਲ ਫਲੈਟ ਸਕੀਮ ਤਹਿਤ 18 ਹਜ਼ਾਰ ਤੋਂ ਵੱਧ ਯੂਨਿਟ ਅਲਾਟ ਕੀਤੇ ਸਨ। ਇਸ ਵਿੱਚ ਕਿਫਾਇਤੀ ਰੈਂਟਲ ਹਾਊਸਿੰਗ ਕੰਪਲੈਕਸ ਸਕੀਮ ਅਧੀਨ ਦੋ ਹਜ਼ਾਰ ਫਲੈਟ ਸ਼ਾਮਲ ਹਨ। ਇਨ੍ਹਾਂ ਫਲੈਟਾਂ ਨੂੰ ਪਹਿਲੇ ਪੰਜ ਸਾਲ 800 ਰੁਪਏ ਪ੍ਰਤੀ ਮਹੀਨਾ ਕਿਰਾਏ ’ਤੇ ਅਲਾਟ ਕੀਤਾ ਸੀ, ਉਸ ਤੋਂ ਬਾਅਦ 20 ਫ਼ੀਸਦ ਦਾ ਵਾਧਾ ਕੀਤਾ ਜਾਣਾ ਸੀ। ਇਹ ਫਲੈਟ ਸੈਕਟਰ-49, 56 ਤੇ 38 ਵੈਸਟ, ਧਨਾਸ, ਇੰਡਸਟਰੀਅਲ ਏਰੀਆ, ਮੌਲੀ ਜੱਗਰਾਂ, ਰਾਮ ਦਰਬਾਰ ਅਤੇ ਮਲੋਆ ਵਿੱਚ ਸਥਿਤ ਹਨ।
ਸੀਐੱਚਬੀ ਤੋਂ ਮਿਲੀ ਜਾਣਕਾਰੀ ਅਨੁਸਾਰ ਧਨਾਸ ਦੇ ਛੋਟੇ ਫਲੈਟਾਂ ਦੇ 6977 ਡਿਫਾਲਟਰਾਂ ਵੱਲੋਂ ਸਭ ਤੋਂ ਵੱਧ 23.04 ਕਰੋੜ ਰੁਪਏ ਬਕਾਇਆ ਖੜ੍ਹਾ ਹੈ। ਇਸੇ ਤਰ੍ਹਾਂ ਸੈਕਟਰ-38 ਵੈਸਟ ਦੇ 894 ਡਿਫਾਲਟਰਾਂ ਵੱਲੋਂ 6.71 ਕਰੋੜ, ਸੈਕਟਰ-49 ਦੇ 848 ਡਿਫਾਲਟਰਾਂ ਵੱਲੋਂ 5.98 ਕਰੋੜ ਰੁਪਏ, ਸੈਕਟਰ-56 ਦੇ 696 ਡਿਫਾਲਟਰਾਂ ਵੱਲੋਂ 5.75 ਕਰੋੜ ਰੁਪਏ ਬਕਾਇਆ ਹਨ। ਰਾਮ ਦਰਬਾਰ ਵਿੱਚ 539 ਜਣਿਆਂ ਵੱਲ 5.06 ਕਰੋੜ, ਮੌਲੀ ਜੱਗਰਾਂ ਵਿੱਚ 1301 ਜਣਿਆਂ ਵੱਲ 3.95 ਕਰੋੜ ਰੁਪਏ, ਮਲੋਆ ’ਚ 1960 ਡਿਫਾਲਟਰਾਂ ਵੱਲੋਂ 3.28 ਕਰੋੜ ਰੁਪਏ, ਇੰਡਸਟਰੀਅਲ ਏਰੀਆ ਵਿੱਚ 94 ਜਣਿਆਂ ਵੱਲ 41.20 ਲੱਖ ਰੁਪਏ ਅਤੇ ਮਲੋਆ ਵਿੱਚ 1803 ਡਿਫਾਲਟਰਾਂ ਵਲੋਂ 13.26 ਕਰੋੜ ਰੁਪਏ ਬਕਾਇਆ ਖੜ੍ਹੇ ਹਨ।

Advertisement

ਹਜ਼ਾਰਾਂ ਫਲੈਟਾਂ ’ਚ ਰਹਿ ਰਹੇ ਨੇ ਅਣਅਧਿਕਾਰਤ ਵਿਅਕਤੀ

ਸੀਐੱਚਬੀ ਵੱਲੋਂ ਬਣਾਏ ਇਹ ਫਲੈਟ ਅੱਗੇ ਕਿਰਾਏ ’ਤੇ ਜਾਂ ਵੇਚੇ ਨਹੀਂ ਜਾ ਸਕਦੇ ਹਨ। ਇਸ ਲਈ ਸਾਲ 2022 ਵਿੱਚ ਸਾਰੇ ਫਲੈਟਾਂ ਦਾ ਸਰਵੇਖਣ ਕਰਵਾਇਆ ਗਿਆ ਸੀ। ਇਸ ਦੌਰਾਨ ਸਾਹਮਣੇ ਆਇਆ ਸੀ ਕਿ 18,138 ਹਜ਼ਾਰ ਵਿੱਚੋਂ 15,995 ਵਿੱਚ ਹੀ ਅਸਲ ਅਲਾਟੀ ਰਹਿ ਰਹੇ ਸਨ। ਬਾਕੀ ਰਹਿੰਦੇ 2143 ਫਲੈਟਾਂ ਵਿੱਚੋਂ 1117 ਵਿੱਚ ਅਣਅਧਿਕਾਰਤ ਵਿਅਕਤੀ ਰਹਿ ਰਹੇ ਸਨ। 636 ਨੂੰ ਜਿੰਦਰੇ ਲੱਗੇ ਹੋਏ ਸਨ ਜਦੋਂ ਕਿ 168 ਨੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

Advertisement
Author Image

sukhwinder singh

View all posts

Advertisement
Advertisement
×