ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡ ਜਿੱਤਵਾਲ ਕਲਾਂ ਵਿੱਚ ਘਰਾਂ ਨੂੰ ਅੱਗ ਲੱਗੀ

11:07 AM May 11, 2024 IST
ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ ਪਿੰਡ ਵਾਸੀ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ।

ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 10 ਮਈ
ਪਿੰਡ ਜਿੱਤਵਾਲ ਕਲਾਂ ਵਿੱਚ ਮੁਹੱਲਾ ਸਾਧੂਪੁਰਾ ਬਸਤੀ ਵਿੱਚ ਅੱਜ ਦੇਰ ਸ਼ਾਮ ਅੱਗ ਲੱਗਣ ਕਾਰਨ ਤਿੰਨ ਘਰਾਂ ਦਾ ਸਾਮਾਨ, ਪਸ਼ੂਆਂ ਲਈ ਰੱਖੀ ਤੂੜੀ, ਬਾਲਣ ਵਜੋਂ ਸਾਂਭੀਆਂ ਪਾਥੀਆਂ ਤੇ ਲੱਕੜਾਂ ਸਣੇ ਹੋਰ ਸਾਮਾਨ ਸੜ ਗਿਆ।
ਸਾਬਕਾ ਸਰਪੰਚ ਲਾਭ ਸਿੰਘ, ਪਰਮਿੰਦਰ ਸਿੰਘ, ਜਗਦੇਵ ਸਿੰਘ ਜੱਗੀ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਖੇਤਾਂ ਵਿੱਚ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲੱਗੀ ਹੋਈ ਸੀ। ਤੇਜ਼ ਹਨੇਰੀ ਆਉਣ ਕਾਰਨ ਅੱਗ ਮੁਹੱਲਾ ਸਾਧੂਪੁਰਾ ਬਸਤੀ ਦੇ ਘਰਾਂ ਤੱਕ ਪਹੁੰਚ ਗਈ ਜਿਸ ਕਾਰਨ ਤਿੰਨ ਘਰਾਂ ਦਾ ਕੀਮਤੀ ਸਾਮਾਨ ਸੜ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ’ਚ ਸਭ ਤੋਂ ਵੱਧ ਨੁਕਸਾਨ ਜਗਦੀਪ ਕੌਰ, ਜਗਸੀਰ ਸਿੰਘ ਅਤੇ ਮੁਕੰਦ ਸਿੰਘ ਦੇ ਘਰਾਂ ਵਿੱਚ ਅੱਗ ਨਾਲ ਵਧੇਰੇ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਘਰੇਲੂ ਸਾਮਾਨ ਤੋਂ ਇਲਾਵਾ ਘਰਾਂ ਦੇ ਆਲੇ-ਦੁਆਲੇ ਲੱਗੇ ਪਾਥੀਆਂ ਦੇ ਗੁਹਾਰੇ, ਪਸ਼ੂਆਂ ਲਈ ਸੰਭਾਲੀ ਤੂੜੀ ਦਾ ਸਮੁੱਚੇ ਮੁਹੱਲੇ ਦੇ ਲੋਕਾਂ ਦਾ ਨੁਕਸਾਨ ਹੋਇਆ ਹੈ। ਇਸ ਕਾਰਨ ਬਿਜਲੀ ਸਪਲਾਈ ਵੀ ਠੱਪ ਹੋ ਗਈ। ਮਹੱਲਾ ਵਾਸੀਆਂ ਨੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ। ਫਾਇਰ ਬ੍ਰਿਗੇਡ ਅਤੇ ਮਹੱਲਾ ਵਾਸੀਆਂ ਵੱਲੋਂ ਖ਼ਬਰ ਲਿਖੇ ਜਾਣ ਤੱਕ ਅੱਗ ਬੁਝਾਉਣ ਦੇ ਯਤਨ ਜਾਰੀ ਸਨ।

Advertisement

ਤੇਜ਼ ਹਵਾਵਾਂ ਅਤੇ ਹਲਕੇ ਮੀਂਹ ਨਾਲ ਗਰਮੀ ਤੋਂ ਰਾਹਤ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜ ਸ਼ਾਮ ਨੂੰ ਬੂੰਦਾਬਾਦੀ ਹੋਣ ਨਾਲ ਮੌਸਮ ਠੰਢਾ ਹੋ ਗਿਆ ਹੈ। ਸ਼ਾਮ ਸਮੇਂ ਅਚਾਨਕ ਹਨੇਰੀ ਚੱਲ ਪਈ ਅਤੇ ਇਸ ਦੇ ਨਾਲ ਹੀ ਬੂੰਦਾਬਾਂਦੀ ਸ਼ੁਰੂ ਹੋ ਗਈ ਜਿਸ ਨਾਲ ਮੌਸਮ ਵਿੱਚ ਠੰਢਕ ਪੈਦਾ ਹੋ ਗਈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬੇਸ਼ੱਕ ਤੇਜ਼ ਹਵਾਵਾਂ ਚੱਲੀਆਂ ਪਰ ਬੂੰਦਾਬਾਂਦੀ ਨਹੀਂ ਹੋਈ ਜਦੋਂਕਿ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਬੂੰਦਾਬਾਂਦੀ ਹੋਈ। ਹਨੇਰੀ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਵੀ ਗੁੱਲ ਹੋ ਗਈ। ਮੌਸਮ ਵਿਭਾਗ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਅੱਜ ਬਰਸਾਤ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਅੱਜ ਸਵੇਰ ਸਮੇਂ ਗਰਮੀ ਕਾਰਨ ਲੋਕ ਪ੍ਰੇਸ਼ਾਨ ਨਜ਼ਰ ਆ ਰਹੇ ਸਨ।

Advertisement
Advertisement