ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੁਣ ‘ਤਾਨਾਸ਼ਾਹੀ’ ਨਾਲ ਨਹੀਂ ਚੱਲੇਗਾ ਸਦਨ: ਕਾਂਗਰਸ

07:03 AM Jun 19, 2024 IST
ਪੱਤਰਕਾਰਾਂ ਨੂੰ ਸੰਬੋਧਨ ਕਰਦੀ ਹੋਈ ਕਾਂਗਰਸ ਆਗੂ ਸੁਪ੍ਰਿਆ ਸ੍ਰੀਨੇਤ। -ਫੋਟੋ: ਪੀਟੀਆਈ

ਨਵੀਂ ਦਿੱਲੀ, 18 ਜੂਨ
ਸੰਸਦੀ ਸੈਸ਼ਨ ਤੋਂ ਪਹਿਲਾਂ ਕਾਂਗਰਸ ਨੇ ਅੱਜ ਕਿਹਾ ਕਿ ‘ਪਾਰਾ’ ਕਾਫੀ ਵਧਣ ਵਾਲਾ ਹੈ, ਕਿਉਂਕਿ ਮਜ਼ਬੂਤ ਵਿਰੋਧੀ ਧਿਰ ਦੀਆਂ ਆਵਾਜ਼ਾਂ ਭਾਜਪਾ ’ਤੇ ਨਿਸ਼ਾਨੇ ਸੇਧਣਗੀਆਂ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਦਨ ਪਹਿਲਾਂ ਵਾਂਗ ‘ਤਾਨਸ਼ਾਹੀ’ ਤਰੀਕੇ ਨਾਲ ਨਾ ਚੱਲੇ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਉਨ੍ਹਾਂ ਦੀ ‘ਹਮਦਰਦੀ’ ਭਾਜਪਾ ਨਾਲ ਹੈ ਕਿਉਂਕਿ ‘ਇੰਡੀਆ’ ਗੱਠਜੋੜ ਦੇ ਵੱਡੇ ਆਗੂ ਜੋ ਚੰਗੇ ਸਪੀਕਰ ਵੀ ਹਨ, ਸਦਨ ਵਿੱਚ ਪਹੁੰਚ ਗਏ ਹਨ।
ਕੀ ਵਿਰੋਧੀ ਧਿਰ ਡਿਪਟੀ ਸਪੀਕਰ ਦੇ ਅਹੁਦੇ ਦੀ ਮੰਗ ਕਰੇਗੀ, ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਫ਼ੈਸਲਾ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਹੋਰ ਸੀਨੀਅਰ ਸਹਿਯੋਗੀਆਂ ਵੱਲੋਂ ਲਿਆ ਜਾਵੇਗਾ।
ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀਨੇਤ ਨੇ ਕਿਹਾ, ‘‘ਪਰ ਮੈਂ ਇੱਕ ਗੱਲ ਕਹਿ ਸਕਦੀ ਹਾਂ, ਆਪਣੀ ਸੀਟ ਬੈਲਟ ਬੰਨ੍ਹ ਲਓ ਕਿਉਂਕਿ ਸਦਨ ਦੇ ਪਾਰੇ ’ਚ ਤੇਜ਼ੀ ਆਉਣ ਵਾਲੀ ਹੈ। ਹੁਣ ਸਦਨ ਪਹਿਲਾਂ ਵਾਂਗ ਤਾਨਾਸ਼ਾਹੀ ਨਾਲ ਨਹੀਂ ਚੱਲੇਗਾ।’’ ਉਨ੍ਹਾਂ ਕਿਹਾ, ‘‘ਕੌਣ ਸਪੀਕਰ ਹੋਵੇਗਾ ਜਾਂ ਕੌਣ ਡਿਪਟੀ ਸਪੀਕਰ, ਇਹ ਮਾਅਨੇ ਨਹੀਂ ਰੱਖਦਾ। ਰਾਹੁਲ ਗਾਂਧੀ ਦੇ 14 ਮਿੰਟ ਦੇ ਭਾਸ਼ਣ ਵਿੱਚ ਹੁਣ ਤੁਹਾਨੂੰ 11 ਮਿੰਟ ਸਪੀਕਰ ਨਜ਼ਰ ਨਹੀਂ ਆਵੇਗਾ। ਮੈਂ ਤੁਹਾਨੂੰ ਇਹ ਕਹਿ ਸਕਦੀ ਹਾਂ ਅਤੇ ਇਹੀ ਜਮਹੂਰੀਅਤ ਦੀ ਤਾਕਤ ਹੈ।’’ ਸ੍ਰੀਨੇਤ ਨੇ ਕਿਹਾ, ‘‘ਸਰਕਾਰ ਨੂੰ ਘੇਰਨ ਲਈ ਜਿੱਥੇ ਪਹਿਲਾਂ ਰਾਹੁਲ ਗਾਂਧੀ ਮਾਣ ਨਹੀਂ ਸਨ, ਉੱਥੇ ਹੁਣ ਪ੍ਰਿਯੰਕਾ (ਗਾਂਧੀ) ਜੀ ਵੀ ਸਦਨ ਵਿੱਚ ਜਾ ਰਹੇ ਹਨ। ‘ਇੰਡੀਆ’ ਗੱਠਜੋੜ ਦੇ ਵੱਡੇ ਆਗੂ, ਤੇਜ਼-ਤਰਾਰ ਬੁਲਾਰੇ ਸਭ ਆ ਰਹੇ ਹਨ। ਇਨ੍ਹਾਂ ਗ਼ਰੀਬਾਂ ਦਾ ਕੀ ਬਣੇਗਾ। ਇਸ ਲਈ ਮੈਂ ਭਾਜਪਾ ਨਾਲ ਆਪਣੀ ਹਮਦਰਦੀ ਤੇ ਸੰਵੇਦਨਾ ਪਹਿਲਾਂ ਹੀ ਪ੍ਰਗਟ ਕਰਨਾ ਚਾਹੁੰਦੀ ਹਾਂ।’’ ਜ਼ਿਕਰਯੋਗ ਹੈ ਕਿ ਲੋਕ ਸਭਾ ਦਾ ਪਹਿਲਾ ਸੈਸ਼ਨ 24 ਜੂਨ ਤੋਂ ਸ਼ੁਰੂ ਹੋਵੇਗਾ ਜੋ 3 ਜੁਲਾਈ ਤੱਕ ਚੱਲੇਗਾ। -ਪੀਟੀਆਈ

Advertisement

Advertisement
Advertisement