For the best experience, open
https://m.punjabitribuneonline.com
on your mobile browser.
Advertisement

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰਾਂ ਦੀ ਚੈਕਿੰਗ

12:30 PM May 06, 2024 IST
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰਾਂ ਦੀ ਚੈਕਿੰਗ
ਸਿਹਤ ਵਿਭਾਗ ਦੀ ਟੀਮ ਘਰਾਂ ’ਚ ਜਾਂਚ ਕਰਦੀ ਹੋਈ।
Advertisement

ਪੱਤਰ ਪ੍ਰੇਰਕ
ਜੀਂਦ, 5 ਮਈ
ਗਰਮੀ ਵੱਧਣ ਦੇ ਨਾਲ-ਨਾਲ ਸਿਹਤ ਵਿਭਾਗ ਦੀ ਟੀਮਾਂ ਨੇ ਵੀ ਆਪਣੀ ਚੌਕਸੀ ਵਧਾ ਦਿੱਤੀ ਹੈ। ਇਸੇ ਤਹਿਤ ਕਾਲਵਾਂ ਸੀਐੱਚਸੀ ਦੇ ਅਧੀਨ ਆਉਣ ਵਾਲੇ ਪਿੰਡਾਂ ਵਿੱਚ ਸਿਹਤ ਸੁਪਰਵਾਈਜ਼ਰ ਵਜਿੰਦਰ ਬੂਰਾ ਦੀ ਅਗਵਾਈ ਹੇਠ 8 ਟੀਮਾਂ ਨੇ ਪਿੰਡ ਕਾਲਵਾ ਦੇ 1350 ਘਰਾਂ ਦੀ ਜਾਂਚ ਕੀਤੀ, ਜਿਸ ਵਿੱਚ 3 ਘਰਾਂ ’ਚੋਂ ਲਾਰਵਾ ਪਾਇਆ ਗਿਆ ਅਤੇ ਬੁਖਾਰ, ਸਿਰ ਦਰਦ ਤੋਂ ਪੀੜਤ ਸ਼ੱਕੀ 17 ਲੋਕਾਂ ਦੇ ਖੂਨ ਦੇ ਨਮੂਨੇ ਲਏ। ਇਸੇ ਤਰ੍ਹਾਂ ਮੁੱਢਲਾ ਸਿਹਤ ਕੇਂਦਰ ਦਰੀਆਵਾਲਾ ਦੇ ਅਧੀਨ ਆਉਣ ਵਾਲੇ ਪਿੰਡ ਜਾਜਵਾਨ ਅਤੇ ਪਿੰਡ ਝਾਂਜ ਕਲਾਂ ਵਿੱਚ ਸਿਹਤ ਸੁਪਰਵਾਈਜ਼ਰ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਉਧਰ ਪ੍ਰਾਥਮਿਕੀ ਸਿਹਤ ਕੇਂਦਰ ਰਾਮਰਾਇ ਦੇ ਅਧੀਨ ਆਉਣ ਵਾਲੇ ਪਿੰਡਾਂ ਵਿੱਚ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਇਸ ਜਾਂਚ ਦੌਰਾਨ ਸਿਹਤ ਕਰਮਚਾਰੀਆਂ ਨੇ ਲੋਕਾ ਨੂੰ ਸਮਝਾਇਆ ਕਿ ਉਹ ਅਪਣੇ ਘਰ/ਦੁਕਾਨ ਅਤੇ ਆਪਣੇ ਆਲੇ-ਦੁਆਲੇ ਸਫਾਈ ਰੱਖਣ। ਨਜ਼ਦੀਕ ਖੜ੍ਹੇ ਪਾਣੀ ਵਿੱਚ ਕੈਰੋਸੀਨ ਦਾ ਤੇਲ ਪਾ ਕੇ ਉਸ ਪਾਣੀ ਵਿੱਚ ਮੱਛਰ ਪੈਦਾ ਹੋਣ ਤੋਂ ਰੋਕਿਆ ਜਾਵੇ। ਘਰਾਂ ਜਾਂ ਦੁਕਾਨਾਂ ਵਿੱਚ ਰੱਖੇ ਕੂਲਰ, ਪਾਣੀ ਦੀ ਟੈਂਕੀਆਂ ਨੂੰ ਢੱਕ ਕੇ ਰੱਖਿਆ ਜਾਵੇ ਅਤੇ ਹਰ ਹਫ਼ਤੇ ਉਨ੍ਹਾਂ ਦੀ ਸਫਾਈ ਕੀਤੀ ਜਾਵੇ। ਸਾਰਿਆਂ ਨੂੰ ਵੱਧ ਤੋਂ ਵੱਧ ਢਕੇ ਜਾਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਥੋੜਾ ਜਿਹਾ ਵੀ ਬੁਖਾਰ ਹੋਣ ’ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਮੌਕੇ ਉੱਤੇ ਸਿਹਤ ਕਰਮਚਾਰੀਆਂ ਨੇ ਪੈਂਫਲੇਟ ਵੰਡ ਕੇ ਲੋਕਾਂ ਨੂੰ ਮਲੇਰੀਆ, ਡੇਂਗੂ, ਚਿਕਨਗੁਨੀਆ ਜਿਹੀ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×