ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੁਸ਼ਿਆਰਪੁਰ: ਦੋਵਾਂ ਮਹਿਲਾ ਉਮੀਦਵਾਰਾਂ ਨੇ ਚੋਣ ਮੁਹਿੰਮ ਭਖਾਈ

08:55 AM May 17, 2024 IST

ਹਰਪ੍ਰੀਤ ਕੌਰ
ਹੁਸ਼ਿਆਰਪੁਰ, 16 ਮਈ
ਇੱਥੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਦੋ ਮੁੱਖ ਪਾਰਟੀਆਂ ਵੱਲੋਂ ਔਰਤਾਂ ਨੂੰ ਚੋਣ ਮੈਦਾਨ ’ਚ ਉਤਾਰਨ ਕਰਕੇ ਮੁਕਾਬਲਾ ਦਿਲਚਸਪ ਬਣ ਗਿਆ ਹੈ। ਭਾਜਪਾ ਨੇ ਮੌਜੂਦਾ ਸੰਸਦ ਮੈਂਬਰ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਨੂੰ ਉਮੀਦਵਾਰ ਬਣਾਇਆ ਹੈ ਅਤੇ ਕਾਂਗਰਸ ਨੇ ਯਾਮਿਨੀ ਗੋਮਰ ਨੂੰ ਟਿਕਟ ਦਿੱਤੀ ਹੈ। ਦੋਵੇਂ ਉਮੀਦਵਾਰਾਂ ਦੀ ਸ਼ਖਸੀਅਤ, ਸਿਆਸੀ ਪੈਂਠ ਅਤੇ ਆਰਥਿਕ ਵਸੀਲਿਆਂ ’ਚ ਭਾਰੀ ਅੰਤਰ ਹੈ ਪਰ ਦੋਵੇਂ ਪੂਰੀ ਤਾਕਤ ਨਾਲ ਚੋਣ ਮੁਹਿੰਮ ਵਿੱਚ ਲੱਗੀਆਂ ਹੋਈਆਂ ਹਨ। ਇਕ ਪਾਸੇ ਅਨੀਤਾ ਨੂੰ ਆਪਣੇ ਪਤੀ ਵੱਲੋਂ ਤਿਆਰ ਕੀਤੀ ਜ਼ਮੀਨ ਮਿਲੀ ਹੈ। ਉਨ੍ਹਾਂ ਕੋਲ ਆਰਥਿਕ ਵਸੀਲਿਆਂ ਦੀ ਵੀ ਘਾਟ ਨਹੀਂ। ਪਾਰਟੀ ਵੱਲੋਂ ਵੀ ਹਰ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ। ਦੂਜੇ ਪਾਸੇ ਯਾਮਿਨੀ ਗੋਮਰ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਸੀਮਤ ਵਸੀਲਿਆਂ ਕਾਰਨ ਜੂਝ ਰਹੀ ਹੈ। ਹੁਸ਼ਿਆਰਪੁਰ ਹਲਕਾ ਕਿਸੇ ਵੇਲੇ ਕਾਂਗਰਸ ਦਾ ਗੜ੍ਹ ਸੀ ਅਤੇ ਸਭ ਤੋਂ ਜ਼ਿਆਦਾ ਵਾਰ ਇੱਥੋਂ ਕਾਂਗਰਸ ਹੀ ਜਿੱਤਦੀ ਰਹੀ ਪਰ ਸਮੇਂ ਦੇ ਨਾਲ ਇਸ ਦੀ ਪਕੜ ਢਿੱਲੀ ਹੁੰਦੀ ਗਈ। ਪਿਛਲੀਆਂ ਦੋ ਚੋਣਾਂ ’ਚ ਇਹ ਭਾਜਪਾ ਤੋਂ ਮਾਤ ਖਾ ਗਈ। ਇਸ ਵਾਰ ਭਾਜਪਾ ਹੈਟ੍ਰਿਕ ਬਣਾਉਣ ਦੇ ਮਕਸਦ ਨਾਲ ਮੈਦਾਨ ’ਚ ਉੱਤਰੀ ਹੈ ਪਰ ਕਾਂਗਰਸ ਨੂੰ ਬਰਾਬਰ ਦੀ ਲੜਾਈ ਦੇਣ ਲਈ ਜੂਝਣਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ‘ਆਪ’ ਵਿਧਾਇਕਾਂ ਦੀ ਮਦਦ ਨਾਲ ਹਰ ਹਲਕੇ ’ਚ ਸਰਗਰਮੀ ਨਾਲ ਪ੍ਰਚਾਰ ਕਰ ਰਹੇ ਹਨ। ਅਕਾਲੀ ਦਲ ਵਲੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਚੋਣ ਲੜ ਰਹੇ ਹਨ। ਬਸਪਾ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਣਜੀਤ ਕੁਮਾਰ ਚੋਣ ਲੜ ਰਹੇ ਹਨ।

Advertisement

Advertisement