For the best experience, open
https://m.punjabitribuneonline.com
on your mobile browser.
Advertisement

ਡੀਸੀ ਦੀ ਪ੍ਰਵਾਨਗੀ ਨਾਲ ਮੇਲ ਨਹੀਂ ਖਾਂਦੀ ਬਾਗਬਾਨੀ ਵਿਭਾਗ ਦੀ ਰਿਪੋਰਟ

07:53 AM Jul 04, 2023 IST
ਡੀਸੀ ਦੀ ਪ੍ਰਵਾਨਗੀ ਨਾਲ ਮੇਲ ਨਹੀਂ ਖਾਂਦੀ ਬਾਗਬਾਨੀ ਵਿਭਾਗ ਦੀ ਰਿਪੋਰਟ
ਬਾਗ ਵਿੱਚੋਂ ਮੁੱਢੋਂ ਕੱਟੇ ਰੁੱਖਾਂ ਦਾ ਦ੍ਰਿਸ਼।
Advertisement

ਪੱਤਰ ਪ੍ਰੇਰਕ
ਮੁਕੇਰੀਆਂ, 3 ਜੁਲਾਈ
ਸੁੱਕੇ ਦਰੱਖਤ ਵੱਢਣ ਦੀ ਪ੍ਰਵਾਨਗੀ ਲੈ ਕੇ ਹਰੇ ਰੁੱਖ ਵੱਢਣ ਦੇ ਮਾਮਲੇ ਵਿੱਚ ਸਾਹਮਣੇ ਆਏ ਦਸਤਾਵੇਜ਼ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਇਜਾਜ਼ਤ, ਜੰਗਲਾਤ ਤੇ ਬਾਗਬਾਨੀ ਅਧਿਕਾਰੀਆਂ ਵੱਲੋਂ ਆਪਣੀ ਰਿਪੋਰਟ ਵਿੱਚ ਪੇਸ਼ ਕੀਤੇ ਕਥਿਤ ਗੁਮਰਾਹਕੁਨ ਤੱਥਾਂ ’ਤੇ ਮਿਲਣ ਦੀ ਪੁਸ਼ਟੀ ਕਰ ਰਹੇ ਹਨ। ਡੀਸੀ ਵੱਲੋਂ 24 ਰੁੱਖ ਕੱਟਣ ਦੀ ਦਿੱਤੀ ਇਜਾਜ਼ਤ ਵਾਲੀ ਗਿਣਤੀ ਵੀ ਸੁੱਕੇ ਰੁੱਖਾਂ ਦੀ ਅਸਲ ਗਿਣਤੀ ਨਾਲ ਮੇਲ ਨਹੀਂ ਖਾ ਰਹੀ। ਪੁਲੀਸ ਅਧਿਕਾਰੀਆਂ ਨੇ ਸਪੱਸ਼ਟ ਰਿਪੋਰਟਾਂ ਦੀ ਅਣਹੋਂਦ ਵਿੱਚ ਕਨੂੰਨੀ ਕਾਰਵਾਈ ਤੋਂ ਅਸਮਰੱਥਤਾ ਪ੍ਰਗਟਾਈ ਹੈ। ਜਦੋਂਕਿ ਡੀਐੱਫਓ ਅੰਜਨ ਕੁਮਾਰ ਨੇ ਪਹਿਲੇ ਦਿਨ ਹੀ 6 ਹਰੇ ਰੁੱਖ ਕੱਟੇ ਜਾਣ ਦਾ ਦਾਅਵਾ ਕੀਤਾ ਸੀ। ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਡੀਸੀ ਵੱਲੋਂ ਦਿੱਤੀ ਇਜਾਜ਼ਤ ਅਨੁਸਾਰ 24 ਸੁੱਕੇ ਰੁੱਖ ਹੋਣ ਦੀ ਰਿਪੋਰਟ ਵਿਭਾਗ ਨੇ ਨਹੀਂ ਦਿੱਤੀ। ਬਾਗਬਾਨੀ ਵਿਕਾਸ ਅਫਸਰ ਲਖਵੀਰ ਸਿੰਘ ਨੇ ਕਿਹਾ ਕਿ ਉਹ ਮੌਕਾ ਦੇਖਣ ਗਏ ਸਨ ਅਤੇ ਉੱਥੇ ਕੁੱਲ 48 ਰੁੱਖਾਂ ਵਿੱਚੋਂ 21 ਹਰੇ, 4 ਖੜਸੁੱਕ ਅਤੇ 13-14 ਅਧਸੁੱਕੇ ਰੁੱਖ ਮੌਕੇ ’ਤੇ ਖੜ੍ਹੇ ਸਨ। ਜਦੋਂ ਕਿ 9 ਰੁੱਖ ਮੁੱਢੋਂ ਕੱਟੇ ਹੋਏ ਸਨ ਅਤੇ ਮੁੱਢੋਂ ਕੱਟੇ ਰੁੱਖਾਂ ਵਿੱਚ ਵੀ ਹਰੇ ਰੁੱਖ ਕੱਟੇ ਹੋਣ ਦੀ ਸੰਭਾਵਨਾ ਹੈ। ਜੇ ਖੜਸੁੱਕ ਖੜ੍ਹੇ 4 ਅਤੇ ਮੁੱਢੋਂ ਕੱਟੇ 9 ਰੁੱਖਾਂ ਨੂੰ ਵੀ ਸੁੱਕੇ ਮੰਨ ਲਈਏ ਤਾਂ 24 ਸੁੱਕੇ ਰੁੱਖਾਂ ਦੀ ਮਿਲੀ ਇਜਾਜ਼ਤ ਵਿੱੱਚੋਂ 11 ਰੁੱਖ ਗਾਇਬ ਹਨ। ਉਨ੍ਹਾਂ 24 ਸੁੱਕੇ ਰੁੱਖਾਂ ਦੀ ਕੋਈ ਗਿਣਤੀ ਆਪਣੀ ਰਿਪੋਰਟ ਵਿੱਚ ਨਹੀਂ ਦੱਸੀ ਅਤੇ ਇਹ ਗਿਣਤੀ ਜੰਗਲਾਤ ਵਿਭਾਗ ਨੇ ਹੀ ਦਿੱਤੀ ਹੈ, ਜਿਹੜੀ ਕਿ ਉਨ੍ਹਾਂ ਨਾਲ ਸਾਂਝੀ ਨਹੀਂ ਕੀਤੀ ਗਈ। ਉਧਰ, ਐੱਸਪੀ ਕੁਲਵਿੰਦਰ ਵਿਰਕ ਨੇ ਕਿਹਾ ਕਿ ਬਾਗਬਾਨੀ ਜਾਂ ਜੰਗਲਾਤ ਵਿਭਾਗ ਨੇ ਹਾਲੇ ਤੱਕ ਹਰੇ ਰੁੱਖ ਕੱਟਣ ਦੀ ਕੋਈ ਸਪੱਸ਼ਟ ਰਿਪੋਰਟ ਨਹੀਂ ਦਿੱਤੀ ਅਤੇ ਦਿੱਤੀ ਗਈ ਰਿਪੋਰਟ ਵਾਚੀ ਜਾ ਰਹੀ ਹੈ।

Advertisement

ਡੀਐੱਫਓ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਨਕਾਰਿਆ

ਡੀਐੱਫਓ ਅੰਜਨ ਕੁਮਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਰਕਬਾ ਦਫ਼ਾ 4 ਤੋਂ ਬਾਹਰ ਹੈ ਅਤੇ ਇੱਥੇ ਪਰਮਿਟ ਦੇਣਾ ਅਤੇ ਕਾਰਵਾਈ ਕਰਨਾ ਡਿਪਟੀ ਕਮਿਸ਼ਨਰ ਦੇ ਅਧਿਕਾਰ ਹੇਠ ਹੈ। ਉਨ੍ਹਾਂ ਵੱਲੋਂ ਸੁੱਕੇ ਅਤੇ ਹਰੇ ਰੁੱਖਾਂ ਦੀ ਗਿਣਤੀ ਕਰਕੇ ਰਿਪੋਰਟ ਡੀਸੀ ਨੂੰ ਅਗਲੇਰੀ ਕਾਰਵਾਈ ਲਈ ਭੇਜੀ ਗਈ ਸੀ ਅਤੇ ਉਨ੍ਹਾਂ ਹੀ ਇਜਾਜ਼ਤ ਦਿੱਤੀ ਹੈ।

Advertisement
Tags :
Author Image

joginder kumar

View all posts

Advertisement
Advertisement
×