ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੜ੍ਹਾਂ ਦੀ ਮਾਰ: ਖਤਰੇ ਦੇ ਨਿਸ਼ਾਨ ’ਤੇ ਪੁੱਜੀ ਟਾਂਗਰੀ

10:51 AM Jul 25, 2023 IST
ਪਟਿਆਲਾ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ।

ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਜੁਲਾਈ
ਪਟਿਆਲਾ ਜ਼ਿਲ੍ਹੇ ਵਿਚ ਹੜ੍ਹਾਂ ਦਾ ਮੁੱਖ ਕਾਰਨ ਬਣੇ ਘੱਗਰ ਦਰਿਆ, ਮਾਰਕੰਡਾ ਅਤੇ ਟਾਂਗਰੀ ਨਦੀ ਵਿਚ ਸ਼ਨਿੱਚਰਵਾਰ ਨੂੰ ਮੁੜ ਵਧਿਆ ਪਾਣੀ ਦਾ ਪੱਧਰ ਭਾਵੇਂ ਘੱਗਰ ਦਰਿਆ ਵਿਚ ਤਾਂ ਹੇਠਾਂ ਆ ਗਿਆ ਹੈ ਪਰ ਟਾਂਗਰੀ ਨਦੀ ਵਿਚ ਤਾਂ ਪਾਣੀ ਦਾ ਪੱਧਰ ਅੱਜ ਖਤਰੇ ਦੇ ਨਿਸ਼ਾਨ ’ਤੇ ਪੁੱਜ ਗਿਆ। ਇਥੇ ਖਤਰੇ ਦਾ ਨਿਸ਼ਾਨ 12 ਫੁੱਟ ’ਤੇ ਹੈ ਤੇ ਸੋਮਵਾਰ ਦੇਰ ਸ਼ਾਮ ਤੱਕ ਪਟਿਆਲਾ ਪਿਹੋਵਾ ਸੜਕ ’ਤੇ ਸਥਿਤ ਇਸ ਦੇ ਪੁਲ਼ ਹੇਠੋਂ ਵਗ ਰਿਹਾ ਪਾਣੀ ਖਤਰੇ ਦੇ ਨਿਸ਼ਾਨ 12 ਫੁੱਟ ਤੱਕ ਪਹੁੰਚ ਚੁੱਕਾ ਸੀ। ਇਸੇ ਹੀ ਸੜਕ ’ਤੇ ਸਥਿਤ ਮਾਰਕੰਡਾ ਵਾਲ਼ੇ ਪੁਲ਼ ’ਤੇ ਵੀ ਪਾਣੀ ਦਾ ਪੱਧਰ ਕੱਲ੍ਹ ਦੇ ਮੁਕਾਬਲਤਨ ਅੱਜ ਸਾਢੇ ਤਿੰਨ ਫੁੱਟ ਵਧ ਗਿਆ ਕਿਉਂਕਿ ਐਤਵਾਰ ਨੂੰ ਇਥੇ 14 ਫੁੱਟ ਪਾਣੀ ਸੀ। ਜਦਕਿ ਸੋਮਵਾਰ ਦੇਰ ਸ਼ਾਮ ਤੱਕ ਇਥੋਂ ਦੀ ਸਾਢੇ 17 ਫੁੱਟ ਪਾਣੀ ਵਗ ਰਿਹਾ ਸੀ। ਮਾਰਕੰਡੇ ’ਚ ਖਤਰੇ ਦਾ ਨਿਸ਼ਾਨ 20 ਫੁੱਟ ’ਤੇ ਹੈ। ਇਸ ਤਰਾਂ ਇਥੇ ਪਾਣੀ ਦਾ ਪੱਧਰ ਸਾਢੇ ਤਿੰਨ ਫੁੱਟ ਹੀ ਹੇਠਾਂ ਹੈ।
ਉਧਰ ਅੱਜ ਖਤਰੇ ਦੇ ਨਿਸ਼ਾਨ ’ਤੇ ਪੁੱਜੀ ਟਾਂਗਰੀ ਨਦੀ ਵਿਚ 31059 ਕਿਊਸਿਕ ਪਾਣੀ ਵਹਿ ਰਿਹਾ ਸੀ। ਉਂਜ ਪਿਛਲੇ ਦਨਿੀ ਆਏ ਹੜ੍ਹਾਂ ਦੌਰਾਨ ਇਹ ਨਦੀ ਖਤਰੇ ਦੇ ਨਿਸ਼ਾਨ ਤੋਂ ਵੀ ਉਪਰ ਵਹਿੰਦੀ ਰਹੀ ਹੈ ਜਿਸ ਦੌਰਾਨ ਇਸ ਨਦੀ ’ਚ ਕੁਝ ਥਾਵਾਂ ’ਤੇ ਪਾੜ ਪੈ ਗਏ ਸਨ। ਇਨ੍ਹਾਂ ਪਾੜਾਂ ਵਿਚੋਂ ਪਿੰਡ ਦੂਧਣਗੁੱਜਰਾਂ ਨੇੜਲਾ ਪਾੜ ਪੰਜਾਬ ਵਿਚ ਹੈ ਜਿਥੋਂ ਦੀ ਬਾਹਰ ਹੋਏ ਪਾਣੀ ਨੇ ਕਈ ਪਿੰਡਾਂ ਵਿਚ ਤਬਾਹੀ ਮਚਾਈ ਸੀ। ਇਹ ਪਾੜ ਅਜੇ ਪੂਰਿਆ ਹੀ ਜਾ ਰਿਹਾ ਸੀ ਕਿ ਮੁੜ ਤੋਂ ਟਾਂਗਰੀ ਵਿਚ ਪਾਣੀ ਆ ਜਾਣ ਕਰਕੇ ਹੁਣ ਫੇਰ ਇਥੋਂ ਦੀ ਪਾਣੀ ਬਾਹਰ ਆ ਗਿਆ ਹੈ ਜਿਸ ਕਾਰਨ ਟਾਂਗਰੀ ਦੇ ਇਸ ਪਾਣੀ ਨੇ ਦੂਧਣਗੁੱਜਰਾਂ ਸਮੇਤ ਰੌਹੜ ਜਗੀਰ, ਹਰੀਗੜ੍ਹ, ਭੈਣੀ, ਰੁੜਕੀ ਤੇ ਹਰਿਆਣਾ ਦੇ ਕਈ ਪਿੰਡਾਂ ਵਿਚ ਹਾਲਾਤ ਬਦਤਰ ਬਣਾ ਦਿੱਤੇ ਹਨ। ਇਸੇ ਤਰ੍ਹਾਂ ਟਾਂਗਰੀ ਨਦੀ ਵਿਚ ਹੀ ਹਰਿਆਣਾ ਦੇ ਪਿੰਡ ਗਰਸ਼ੀਆਂ ਅਤੇ ਭੂਨੀ ਨੇੜੇ ਪਏ ਪਾੜ ਵੀ ਅਜੇ ਤੱਕ ਬੰਦ ਨਾ ਕੀਤੇ ਜਾ ਸਕਣ ਕਰਕੇ ਇਨ੍ਹਾਂ ਵਿਚੋਂ ਦੀ ਵੀ ਪਾਣੀ ਬਾਹਰ ਆ ਗਿਆ ਜਿਸ ਨੇ ਵੀ ਕਈ ਪਿੰਡਾਂ ’ਚ ਸਥਿਤੀ ਗੰਭੀਰ ਬਣਾ ਦਿੱਤੀ ਹੈ। ਇਸ ਖੇਤਰ ਦੇ ਕਿਸਾਨ ਹਰਬੰਸ ਸਿੰਘ ਚੂਹਟ ਦਾ ਕਹਿਣਾ ਸੀ ਕਿ ਪਾਣੀ ਉਤਰਨ ਮਗਰੋਂ ਕਿਸਾਨਾ ਵੱਲੋਂ ਮੁੜ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਖੇਤਾਂ ਵਿਚ ਮੁੜ ਪਾਣੀ ਆਉਣ ਕਰਕੇ ਕਿਸਾਨਾਂ ’ਚ ਸਹਿਮ ਹੈ।
ਹੜ੍ਹ ਪ੍ਰਭਾਵਤ ਲੋਕਾਂ ਨੂੰ ਐੱਸਡੀਐੱਮ ਦਫ਼ਤਰ ਵਿੱਚ ਦਰਖ਼ਾਸਤਾਂ ਦੇਣ ਲਈ ਕਿਹਾ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਹੜ੍ਹ ਪ੍ਰਭਾਵਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਦਰਖ਼ਾਸਤ ਆਪਣੇ ਇਲਾਕੇ ਦੇ ਸਬੰਧਤ ਐਸ.ਡੀ.ਐਮਜ਼ ਦੇ ਦਫ਼ਤਰ ਜਾਂ ਫਿਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਦਿੱਤੀ ਜਾਵੇ। ਇਹ ਹਦਾਇਤਾਂ ਉਨ੍ਹਾਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ।

Advertisement

ਡੀਸੀ ਵੱਲੋਂ ਪਾੜ ਪੂਰਨ ਤੇ ਸੰਪਰਕ ਸੜਕਾਂ ਠੀਕ ਕਰਨ ਦੀ ਹਦਾਇਤ
ਹੜ੍ਹਾਂ ਮਗਰੋਂ ਹਾਲਾਤ ਨਾਲ ਨਜਿੱਠਣ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਇਥੇ ਏ.ਡੀ.ਸੀ. (ਜ), ਐਸ.ਡੀ.ਐਮਜ਼, ਜਲ ਨਿਕਾਸ, ਲੋਕ ਨਿਰਮਾਣ, ਨੈਸ਼ਨਲ ਹਾਈਵੇਅ, ਮੰਡੀ ਬੋਰਡ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਜਿਸ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਨੇ ਹੜ੍ਹਾਂ ਕਰਕੇ ਘੱਗਰ, ਪਟਿਆਲਾ ਨਦੀ ਸਮੇਤ ਹੋਰ ਨਦੀਆਂ ਵਿੱਚ ਪਏ ਪਾੜ ਪੂਰਨ, ਹੜ੍ਹਾਂ ਦੇ ਪਾਣੀ ਨਾਲ ਨੁਕਸਾਨੀਆਂ ਸੜਕਾਂ ਤੇ ਪੁਲ਼ਾਂ ਸਮੇਤ ਸਕੂਲਾਂ ਨੂੰ ਜੋੜਦੀਆਂ ਸੰਪਰਕ ਸੜਕਾਂ ਨੂੰ ਜਲਦੀ ਠੀਕ ਕਰਨ ਲਈ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਵੀ ਲਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੱਥੇ ਕਿਤੇ ਘੱਗਰ ਅਤੇ ਹੋਰ ਨਦੀਆਂ ਵਿੱਚ ਪਾੜ ਪਏ ਹਨ, ਨੂੰ ਪੂਰਨ ਲਈ ਸੰਪਰਕ ਸੜਕਾਂ ਦੀ ਮੁਰੰਮਤ ਤੁਰੰਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਜੋੜਦੀਆਂ ਟੁੱਟ ਚੁੱੱਕੀਆਂ ਸੰਪਰਕ ਸੜਕਾਂ ਵੀ ਤੁਰੰਤ ਠੀਕ ਕੀਤੀਆਂ ਜਾਣ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਹੋਰ ਨੁਕਸਾਨ ਨਾ ਹੋਵੇ। ਉਨ੍ਹਾਂ ਐਸ.ਡੀ.ਐਮਜ਼ ਨੂੰ ਕਿਹਾ ਕਿ ਉਹ ਆਪਣੇ ਤਰਜੀਹੀ ਕੰਮ ਪਹਿਲ ਦੇ ਅਧਾਰ ’ਤੇ ਕਰਵਾਉਣ, ਇਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਇਸ ਕਾਰਵਾਈ ਦੀ ਮੁਕੰਮਲ ਰਿਪੋਰਟ ਵੀ ਭੇਜਣ ਲਈ ਕਿਹਾ ਹੈ।

ਚੰਦੂਮਾਜਰਾ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

Advertisement

ਖਨੌਰੀ ਨੇੜੇ ਜਾਇਜ਼ਾ ਲੈਂਦੇ ਹੋਏ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ।

ਸੰਗਰੂਰ/ਖਨੌਰੀ(ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ): ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਖਨੌਰੀ ਨੇੜਲੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦਿਆਂ ਹਾਲਾਤ ਦਾ ਜਾਇਜ਼ਾ ਲਿਆ ਅਤੇ ਲੋਕਾਂ ਨਾਲ ਹੋਏ ਨੁਕਸਾਨ ਬਾਰੇ ਗੱਲਬਾਤ ਕੀਤੀ ਗਈ। ਪਿੰਡ ਅੰਨਦਾਨਾ ਵਿਚ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਕੁਦਰਤੀ ਆਫ਼ਤ ਨਹੀਂ ਹੈ ਸਗੋਂ ਸਰਕਾਰ ਦੀ ਅਣਗਹਿਲੀ ਦੀ ਆਫ਼ਤ ਹੈ। ਉਨ੍ਹਾਂ ਕਿਹਾ ਕਿ ਮੂਨਕ ਤੇ ਖਨੌਰੀ ਇਲਾਕੇ ’ਚ ਹਜ਼ਾਰਾਂ ਏਕੜ ਫਸਲ ਹੜ੍ਹਾਂ ਦੀ ਮਾਰ ਹੇਠ ਆ ਗਈ ਹੈ ਅਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ ਪਰੰਤੂ ਦੋ ਹਫ਼ਤੇ ਬੀਤਣ ਦੇ ਬਾਵਜੂਦ ਸਰਕਾਰ ਨੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਕੋਈ ਰਿਪੋਰਟ ਨਹੀਂ ਬਣਾਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਤੋਂ ਕੁੱਝ ਸਿੱਖਣਾ ਚਾਹੀਦਾ ਹੈ ਜਨਿ੍ਹਾਂ ਨੇ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਰਿਪੋਰਟ ਬਣਾ ਕੇ ਜਿਥੇ ਮੀਡੀਆ ਅੱਗੇ ਰੱਖੀ ਉਥੇ ਰਿਪੋਰਟ ਕੇਂਦਰ ਸਰਕਾਰ ਕੋਲ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਤੱਕ ਨਹੀਂ ਪੁੱਜ ਰਹੇ ਜਿਸ ਕਾਰਨ ਲੋਕ ਰਾਹਤ ਸਹੂਲਤਾਂ ਤੋਂ ਵਾਂਝੇ ਹਨ।

Advertisement