For the best experience, open
https://m.punjabitribuneonline.com
on your mobile browser.
Advertisement

ਆਸ ਕਰਦਾ ਹਾਂ ਕਿ ਸਾਰੇ ਮੈਂਬਰ ਸੰਸਦੀ ਮਰਿਆਦਾ ਕਾਇਮ ਰੱਖਣਗੇ: ਬਿਰਲਾ

07:48 AM Jul 07, 2024 IST
ਆਸ ਕਰਦਾ ਹਾਂ ਕਿ ਸਾਰੇ ਮੈਂਬਰ ਸੰਸਦੀ ਮਰਿਆਦਾ ਕਾਇਮ ਰੱਖਣਗੇ  ਬਿਰਲਾ
Advertisement

ਬੂੰਦੀ (ਰਾਜਸਥਾਨ), 6 ਜੁਲਾਈ
ਹੰਗਾਮੀ ਸੰਸਦੀ ਇਜਲਾਸ ਤੋਂ ਬਾਅਦ ਅੱਜ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਨੇਮਾਂ ਤੇ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਸੰਸਦ ਦੇ ਸਾਰੇ ਮੈਂਬਰ ਸਦਨ ਦੀ ਮਰਿਆਦਾ ਕਾਇਮ ਰੱਖਣਗੇ। ਕੋਟਾ ਸੰਸਦੀ ਹਲਕੇ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਬਣਨ ਮਗਰੋਂ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਦਾ ਲਗਾਤਾਰ ਦੂਜੀ ਵਾਰ ਸਪੀਕਰ ਚੁਣੇ ਜਾਣ ਤੋਂ ਬਾਅਦ ਬਿਰਲਾ ਦਾ ਉਨ੍ਹਾਂ ਦੇ ਸੰਸਦੀ ਹਲਕੇ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਭੂਮਿਕਾ ਬਾਰੇ ਪੁੱਛੇ ਜਾਣ ’ਤੇ ਬਿਰਲਾ ਨੇ ਕਿਹਾ ਕਿ ਰਾਏ ਬਰੇਲੀ ਦੇ ਸੰਸਦ ਮੈਂਬਰ ਕੋਲ ਇਕ ਸੰਵਿਧਾਨਕ ਅਹੁਦਾ ਹੈ। ਲੋਕ ਸਭਾ ਸਪੀਕਰ ਨੇ ਇਹ ਵੀ ਕਿਹਾ ਕਿ ਉਹ ਆਸ ਕਰਦੇ ਹਨ ਕਿ ਸਦਨ ਵਿੱਚ ਆਪੋ-ਆਪਣੀਆਂ ਡਿਊਟੀਆਂ ਨਿਭਾਉਂਦੇ ਹੋਏ ਸਾਰੇ ਮੈਂਬਰ ਸੰਸਦੀ ਮਰਿਆਦਾ ਕਾਇਮ ਰੱਖਣਗੇ। ਬਿਰਲਾ ਨੇ ਕਿਹਾ ਕਿ ਨੇਮਾਂ ਤੇ ਪ੍ਰਕਿਰਿਆਵਾਂ ਮੁਤਾਬਕ ਹਰੇਕ ਮੈਂਬਰ ਨੂੰ ਉਨ੍ਹਾਂ ਦੇ ਮੁੱਦੇ ਸਦਨ ਵਿੱਚ ਉਠਾਉਣ ਦਾ ਮੌਕਾ ਦੇਣ ਦੀ ਉਹ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ, ‘‘ਮੇਰੀ ਕੋਸ਼ਿਸ਼ ਹੋਵੇਗੀ ਕਿ ਸਦਨ ਵਿੱਚ ਇਸ ਤਰੀਕੇ ਨਾਲ ਚਰਚਾ ਕਰਵਾਈ ਜਾਵੇ ਕਿ ਸਦਨ ਦੀ ਮਰਿਆਦਾ ਭੰਗ ਨਾ ਹੋਵੇ। ਫਿਰ ਭਾਵੇਂ ਉਹ ਸੱਤਾ ਧਿਰ ਦੇ ਮੈਂਬਰ ਹੋਣ ਜਾਂ ਵਿਰੋਧ ਧਿਰ ਦੇ।’’ ਇਸ ਦੌਰਾਨ ਬੂੰਦੀ ਦੀਆਂ ਗਲੀਆਂ ਅਤੇ ਇਲਾਕੇ ਦੇ ਕਈ ਪਿੰਡਾਂ ਵਿੱਚ ਬਿਰਲਾ ਨੇ ਜੇਤੂ ਰੈਲੀ ਕੱਢੀ, ਜਿੱਥੇ ਕਿ ਲੋਕ ਸੜਕਾਂ ਕੰਢੇ ਖੜ੍ਹੇ ਹੋਏ ਸਨ। ਬਿਰਲਾ ਨੇ ਕਿਹਾ ਕਿ ਉਹ ਇਲਾਕੇ ਵਿੱਚ ਖੇਤੀ ਆਧਾਰਤ ਸਨਅਤ ਵਿਕਸਤ ਕਰਨ ਦਾ ਯਤਨ ਕਰਨਗੇ। ਇਸ ਇਲਾਕੇ ਨੂੰ ਬਾਸਮਤੀ ਚੌਲਾਂ ਦੀ ਵਿਸ਼ੇਸ਼ ਕਿਸਮ ਕਰ ਕੇ ਜਾਣਿਆ ਜਾਂਦਾ ਹੈ। -ਪੀਟੀਆਈ

Advertisement

Advertisement
Advertisement
Author Image

sanam grng

View all posts

Advertisement