For the best experience, open
https://m.punjabitribuneonline.com
on your mobile browser.
Advertisement

ਮੈਡੀਕਲ ਖੇਤਰ ’ਚ ਚੰਗੀ ਕਾਰਗੁਜ਼ਾਰੀ ਵਾਲਿਆਂ ਦਾ ਸਨਮਾਨ

08:01 AM Dec 28, 2024 IST
ਮੈਡੀਕਲ ਖੇਤਰ ’ਚ ਚੰਗੀ ਕਾਰਗੁਜ਼ਾਰੀ ਵਾਲਿਆਂ ਦਾ ਸਨਮਾਨ
ਸਮਾਗਮ ਦੇ ਉਦਘਾਟਨ ਮੌਕੇ ਹਾਜ਼ਰ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਦਿ ਟ੍ਰਿਬਿਊਨ ਸਮੂਹ ਦੇ ਜੀਐੱਮ ਅਮਿਤ ਸ਼ਰਮਾ ਤੇ ਹੋਰ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸਿਹਤ ਮੰਤਰੀ ਬਲਬੀਰ ਸਿੰਘ ਨੇ ਦਿੱਤੇ 21 ਐਵਾਰਡ; ਡਾਕਟਰਾਂ ਨੂੰ ਸਰਕਾਰੀ ਹਸਪਤਾਲਾਂ ਦਾ ਸਹਿਯੋਗ ਕਰਨ ਦੀ ਅਪੀਲ

Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਦਸੰਬਰ
‘ਦਿ ਟ੍ਰਿਬਿਊਨ’ ਵੱਲੋਂ ਅੱਜ ਸਨਅਤੀ ਸ਼ਹਿਰ ਵਿੱਚ ‘ਦਿ ਟ੍ਰਿਬਿਊਨ ਹੈਲਥ ਕੇਅਰ ਐਵਾਰਡਜ਼-2024 ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼ਹਿਰ ਦੇ ਮੁੱਖ ਡਾਕਟਰਾਂ ਤੇ ਹਸਪਤਾਲਾਂ ਨੂੰ ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਸਮਾਗਮ ਨਿਰਵਾਨਾ ਕੱਲਬ ਕਰਵਾਇਆ ਗਿਆ ਜਿਥੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ।
ਡਾ. ਬਲਬੀਰ ਨੇ ਸ਼ਹਿਰ ਦੇ ਡਾਕਟਰਾਂ ਤੇ ਮੈਡੀਕਲ ਮਾਹਿਰਾਂ ਨੂੰ ‘ਦਿ ਟ੍ਰਿਬਿਊਨ ਹੈਲਥ ਕੇਅਰ ਐਵਾਰਡ’ ਦੇ ਕੇ ਸਨਮਾਨਿਤ ਕੀਤਾ। ਇਸ ਐਵਾਰਡ ਸਮਾਗਮ ਲਈ ਟਾਈਟਲ ਸਪਾਂਸਰ ਵੱਜੋਂ ਹੈਂਪਟਨ ਸਕਾਈ ਰਿਐਲਟੀ ਲਿਮਿਟਡ ਤੇ ਸਹਿ ਸਪਾਂਸਰ ਵੱਜੋਂ ਕਲਿਆਣ ਹਸਪਤਾਲ ਨੇ ਸਹਿਯੋਗ ਦਿੱਤਾ ਸੀ। ਐਵਾਰਡ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵੱਜੋਂ ਉੱਘੇ ਡਾ. ਬਿਸ਼ਵ ਮੋਹਨ ਖਾਸ ਤੌਰ ’ਤੇ ਪੁੱਜੇ। ਐਵਾਰਡ ਸਮਾਗਮ ਵਿੱਚ ਮੈਡੀਕਲ ਖੇਤਰ ਨਾਲ ਸਬੰਧਤ 21 ਉੱਘੀਆਂ ਸ਼ਖਸੀਅਤਾਂ ਨੂੰ ਸਨਮਾਨਿਆ ਗਿਆ। ਇਨ੍ਹਾਂ ਸਾਰੀਆਂ ਹੀ ਸ਼ਖਸੀਅਤਾਂ ਦਾ ਮੈਡੀਕਲ ਦੇ ਆਪਣੇ ਆਪਣੇ ਖੇਤਰ ਵਿੱਚ ਵੱਢਮੁਲਾਂ ਯੋਗਦਾਨ ਸੀ। ਇਸ ਦੌਰਾਨ ਦਿ ਟ੍ਰਿਬਿਊਨ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ ਤੇ ਐਸੋਸੀਏਟ ਐਡੀਟਰ ਸੰਜੀਵ ਬਰਿਆਣਾ ਨੇ ਸਿਹਤ ਮੰਤਰੀ ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਨੂੰ ਕੈਂਸਰ ਕੇਅਰ ਵਿੱਚ ਚੈਰੀਟੇਬਲ ਕੰਮ ਲਈ, ਕਲਿਆਣ ਹਸਪਤਾਲ ਨੂੰ ਆਰਥੋ ਅਤੇ ਸਪਾਈਨ ਸਰਜਰੀ ਤੇ ਕਾਸਮੈਟਿਕ 10 ਕਲੀਨਿਕ ਨੂੰ ਸਕਿਨ ਕੇਅਰ ਦੇ ਖੇਤਰ ਵਿੱਚ ਚੰਗੀ ਕਾਰਗੁਜ਼ਾਰੀ ਲਈ ਐਕਸੀਲੈਂਸ ਐਵਾਰਡ ਦਿੱਤਾ ਗਿਆ। ਇਸ ਮੌਕੇ ਅਮਨਦੀਪ ਗਰੁੱਪ ਆਫ ਹਸਪਤਾਲ ਨੂੰ ਰੋਬੋਟਿਕ ਜੁਆਇੰਟ ਵਿੱਚ ਤੇ ਅਮਨਦੀਪ ਹਸਪਤਾਲ ਨੂੰ ਪਲਾਸਿਟ ਰਿਕੰਟ੍ਰੈਕਟਿਵ ਐਂਡ ਮਾਈਕ੍ਰੋਵੈਸਕੁਲਰ ਸਰਜਰੀ ਵਿੱਚ ਪਾਇਨੀਅਰ ਦਾ ਐਵਾਰਡ ਦਿੱਤਾ। ਅਥਰਾਵ ਆਯੁਰਵੈਦਾ ਹੈਲਥਕੇਅਰ ਪ੍ਰਾਈਵੇਟ ਲਿਮਿਟਿਡ ਨੂੰ ਡਾਇਬਟੀਜ਼ ਰਿਵਲਰਸਲ ਮੈਨੇਜਮੈਂਟ ਵਿੱਚ ਵਧੀਆ ਕੰਮ ਲਈ ਸਨਮਾਨਿਆ ਗਿਆ। ਇਸ ਤੋਂ ਇਲਾਵਾ ਰਾਣਾ ਹਸਪਤਾਲ ਨੂੰ ਬਵਾਸੀਰ ਦੇ ਇਲਾਜ ਵਿੱਚ ਸਰਵੋਤਮ ਸੇਵਾਵਾਂ ਲਈ, ਆਯੁਰਵੈਦਿਕ ਬਾਵਾ ਕਲੀਨਿਕ ਨੂੰ ਆਯੁਰਵੈਦ ਵਿੱਚ ਉੱਤਮ ਸੇਵਾਵਾਂ ਲਈ, ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਨੂੰ ਸਭ ਤੋਂ ਟਰੱਸਟਿਡ ਡੈਂਟਲ ਕਾਲਜ ਤੇ ਹਸਪਤਾਲ ਵੱਜੋਂ ਐਵਾਰਡ ਹਾਸਲ ਹੋਇਆ। ਕੇਅਰਬੇਸ ਸੁਪਰ ਸਪੈਸ਼ਲਿਟੀ ਹਸਪਤਾਲ ਜਲੰਧਰ ਨੂੰ ਕਾਰਡਿਓਲੋਜੀ ਵਿੱਚ ਸਰਵੋਤਮ ਸੇਵਾਵਾਂ ਲਈ, ਚੰਦ ਵੈਸਕੁਲਰ ਐਂਡ ਡਾਇਬੀਟਿਕ ਫੁੱਟ ਕਲੀਨਿਕ ਨੂੰ ਵੈਸਕੁਲਰ ਤੇ ਐਂਡੋਵੈਸਕੁਲਰ ਸਰਜਰੀ ਵਿੱਚ ਸਰਵੋਤਮ ਸੇਵਾਵਾਂ ਲਈ, ਸਿਟੀ ਹਸਪਤਾਲ ਬਰਨਾਲਾ ਨੂੰ ਬਰਨਾਲਾ ਦਾ ਸਭ ਤੋਂ ਟਰੱਸਟਿਡ ਹਸਪਤਾਲ ਵੱਜੋਂ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੇਵ ਹਸਪਤਾਲ ਨੂੰ ਮੈਟਰਨਲ ਐਂਡ ਟਰੌਮਾ ਕੇਅਰ ਵਿੱਚ ਉੱਤਮਤਾ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਾ. ਗਰੋਵਰਜ਼ ਡੈਂਟਲ ਅਤੇ ਇਮਪਲਾਂਟੈਂਟ ਸੈਂਟਰ ਨੂੰ ਲੀਡਿੰਗ ਡੈਂਟਿਸਟ ਤੇ ਡੈਂਟਲ ਇੰਮਪੈਨਲੋਜਿਸਟ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਫੋਰਟਿਸ ਹਸਪਤਾਲ ਲੁਧਿਆਣਾ ਨੂੰ ਟਰੱਸਟਿਡ ਹਸਪਤਾਲ ਤੇ ਨਿਉਰੋਸਰਜਰੀ ਵਿੱਚ ਉਤੱਮ ਸੇਵਾਵਾਂ ਲਈ, ਗੁਰੂ ਤੇਗ ਬਹਾਦੁਰ ਸਾਹਿਬ ਚੇਰੀਟੇਬਲ ਹਸਪਤਾਲ ਨੂੰ ਚੇਰੀਟੇਬਲ ਦੇ ਖੇਤਰ ਵਿੱਚ ਚੰਗੀਆਂ ਸੇਵਾਵਾਂ ਦੇ ਲਈ, ਜਲੰਧਰ ਦੇ ਜੰਮੂ ਹਸਪਤਾਲ ਨੂੰ ਵੀ ਚੰਗੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੋਹਨਦਈ ਓਸਵਾਲ ਹਸਪਤਾਲ ਨੂੰ ਮੈਡੀਕਲ ਤੇ ਸਿਹਤ ਸੰਭਾਲ ਵਿੱਚ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਥਿੰਦ ਆਈ ਹਸਪਤਾਲ ਜਲੰਧਰ ਨੂੰ ਵੀ ਨੇਤਰ ਵਿਗਿਆਨ ਦੇ ਖੇਤਰ ਵਿੱਚ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਡਾ. ਬਿਸ਼ਵ ਮੋਹਨ ਨੂੰ ਸਭ ਤੋਂ ਭਰੋਸੇਮੰਦ ਕਾਰਡੀਓਲੋਜਿਸਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਵਾਰਡ ਹਾਸਲ ਕਰਨ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਦਿ ਟ੍ਰਿਬਿਊਨ’ ਸੱਚੀ ਪੱਤਰਕਾਰੀ ਦੀ ਵਿਰਾਸਤ ਨੂੰ ਅੱਗੇ ਤੋਰ ਰਿਹਾ ਹੈ। ਸਿਹਤ ਮੰਤਰੀ ਨੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਹਸਪਤਾਲਾਂ ਵਿੱਚ ਦੌਰੇ ਕਰਕੇ ਲੋਕਾਂ ਦੀ ਮਦਦ ਲਈ ਅੱਗੇ ਆਉਣ।

Advertisement

Advertisement
Author Image

joginder kumar

View all posts

Advertisement