ਕਟਾਰੂਚੱਕ ਵੱਲੋਂ ਜੇਤੂ ਸਰਪੰਚਾਂ ਅਤੇ ਪੰਚਾਂ ਦਾ ਸਨਮਾਨ
ਪੱਤਰ ਪ੍ਰੇਰਕ
ਪਠਾਨਕੋਟ, 19 ਅਕਤੂਬਰ
ਵਿਧਾਨ ਸਭਾ ਹਲਕਾ ਭੋਆ ਵਿੱਚ ਆਮ ਆਦਮੀ ਪਾਰਟੀ ਦੀਆਂ ਜੇਤੂ ਹੋਈਆਂ ਪੰਚਾਇਤਾਂ ਦੇ ਸਰਪੰਚ, ਪੰਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮਿਲੇ। ਇਸ ਦੌਰਾਨ ਮੰਤਰੀ ਨੇ ਸਭ ਤੋਂ ਘੱਟ ਉਮਰ ਦੀ ਪਿੰਡ ਅੰਬੀ ਖੜਖੜਾ ਤੋਂ ਬਣੀ ਪੰਚਾਇਤ ਮੈਂਬਰ 21 ਸਾਲਾਂ ਦੀ ਕੰਚਨ ਦਾ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਕੰਚਨ ਐੱਮਬੀਏ ਦੀ ਪੜ੍ਹਾਈ ਕਰ ਰਹੀ ਹੈ। ਇਸ ਮੌਕੇ ਸਨਮਾਨੇ ਸਰਪੰਚਾਂ ਵਿੱਚ ਪਿੰਡ ਬੱਸੀ ਬਹਿਲੋਲਪੁਰ ਦੇ ਮਨਦੀਪ ਸਿੰਘ, ਪਿੰਡ ਚੱਕ ਅਮੀਰ ਦੇ ਦਵਿੰਦਰ ਸਿੰਘ, ਤਰਗੜ੍ਹ ਦੇ ਸੋਮ ਰਾਜ, ਪਠਾਨਚੱਕ ਦੇ ਰੂਪ ਲਾਲ, ਮਨਵਾਲ ਦੇ ਸੰਦੀਪ ਸਿੰਘ, ਦਨਵਾਲ ਦੀ ਵਨੀਤਾ ਦੇਵੀ, ਪਿੰਡ ਬਸਰੂਪ ਦੇ ਪ੍ਰਿਤਪਾਲ ਸਿੰਘ, ਪਿੰਡ ਮੱਲਪੁਰ ਦੇ ਬੋਧ ਰਾਜ, ਪਿੰਡ ਫਿਰੋਜ਼ਪੁਰ ਦੇ ਮਾਸਟਰ ਸੁਰੇਸ਼, ਛੋਟਾ ਤਲੂਰ ਦੇ ਪ੍ਰਸ਼ੋਤਮ, ਪਿੰਡ ਕੋਲ੍ਹੀਆਂ ਦੇ ਰਾਜੂ, ਨਮਾਲਾ ਦੇ ਜਗਦੇਵ ਸਿੰਘ, ਗਿੱਦੜਪੁਰ ਸ਼ੇਰਪੁਰ ਦੇ ਅਸ਼ਵਨੀ, ਬਗਿਆਲ ਦੀ ਰਜਿੰਦਰ ਕੌਰ, ਤਾਰਾਗੜ੍ਹ ਦੇ ਰਾਜੀ ਸੈਣੀ, ਝਾਖੋਲਾਹੜੀ ਦੇ ਰਾਕੇਸ਼ ਕੁਮਾਰ ਸੈਣੀ, ਪੰਜੋੜ ਦੇ ਤਰਸੇਮ ਸਿੰਘ, ਜਸਵਾਂ ਲਾਹੜੀ ਦੇ ਦਲਬੀਰ ਸਿੰਘ ਸ਼ਾਮਲ ਸਨ। ਇਸ ਮੌਕੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਮਾਰ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ ਤੇ ਸੰਦੀਪ ਕੁਮਾਰ ਹਾਜ਼ਰ ਸਨ।
ਬਹਿਦੂਲੋ ਦੀ ਪੰਚਾਇਤ ਦਾ ਵਿਧਾਇਕ ਘੁੰਮਣ ਵੱਲੋਂ ਸਨਮਾਨ
ਮੁਕੇਰੀਆਂ (ਪੱਤਰ ਪ੍ਰੇਰਕ): ਕੰਢੀ ਦੇ ਪਿੰਡ ਬਹਿਦੂਲੋ ਵਿੱਚ ਸਾਬਕਾ ਬਲਾਕ ਸਮਿਤੀ ਮੈਂਬਰ ਅੰਜੂ ਬਾਲਾ ਨੂੰ ਹਰਾ ਕੇ ਬੰਦਨਾ ਕੁਮਾਰੀ ਨੇ ਸਰਪੰਚੀ ਦੀ ਚੋਣ ਜਿੱਤ ਲਈ ਸੀ। ਪਿੰਡ ਦੇ ਮੋਤੀ ਰਾਮ, ਸੁਰਿੰਦਰ ਕੁਮਾਰ, ਅਵਿਨਾਸ਼ ਕੁਮਾਰ, ਵੀਨਾ ਰਾਣੀ ਅਤੇ ਰਾਧਾ ਰਾਣੀ ਪੰਚ ਚੁਣੇ ਗਏ ਹਨ। ਇਸ ਮੌਕੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਨਵੀਂ ਚੁਣੀ ਸਰਪੰਚ ਬੰਦਨਾ ਕੁਮਾਰੀ ਤੇ ਪੰਚਾਂ ਦਾ ਸਨਮਾਨ ਕੀਤਾ। ਉਨ੍ਹਾਂ ਲੋਕਾਂ ਨੂੰ ਭਾਈਚਾਰਕ ਏਕਤਾ ਕਾਇਮ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀਂ ਆਉਣ ਦੇਣਗੇ। ਸਰਪੰਚ ਤੇ ਪੰਚਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਜਰਨੈਲ ਸਿੰਘ ਜੈਲਾ, ਅਜੈ ਕੁਮਾਰ ਹਾਜ਼ਰ ਸਨ।