For the best experience, open
https://m.punjabitribuneonline.com
on your mobile browser.
Advertisement

ਜਰਖੜ ਹਾਕੀ ਅਕੈਡਮੀ ਦੇ ਜੇਤੂ ਬੱਚਿਆਂ ਦਾ ਸਨਮਾਨ

09:06 AM Mar 10, 2024 IST
ਜਰਖੜ ਹਾਕੀ ਅਕੈਡਮੀ ਦੇ ਜੇਤੂ ਬੱਚਿਆਂ ਦਾ ਸਨਮਾਨ
ਚੈਂਪੀਅਨ ਟੀਮ ਨੂੰ ਸਾਈਕਲ ਵੰਡਦੇ ਹੋਏ ਪਤਵੰਤੇ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਮਾਰਚ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਚਲਾਈ ਜਾ ਰਹੀ ਜਰਖੜ ਹਾਕੀ ਅਕੈਡਮੀ ਦੇ ਅੰਡਰ-15 ਸਾਲ ਦੇ ਬੱਚੇ, ਜਿਨ੍ਹਾਂ ਨੇ ਜਰਖੜ ਖੇਡਾਂ ਵਿੱਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ, ਨੂੰ ਅੱਜ ਏਵਨ ਸਾਈਕਲ ਕੰਪਨੀ ਵੱਲੋਂ ਸਾਈਕਲ ਵੰਡੇ ਗਏ।
ਇਸ ਮੌਕੇ ਜਰਖੜ ਹਾਕੀ ਅਕੈਡਮੀ ਦੀ ਜੇਤੂ ਟੀਮ ਦੇ ਹਰ ਖਿਡਾਰੀ ਨੂੰ ਇੱਕ-ਇੱਕ ਸਾਈਕਲ ਦੇ ਕੇ ਸਨਮਾਨਿਤ ਕੀਤਾ। ਬੱਚਿਆਂ ਨੇ ਇਨਾਮ ਹਾਸਲ ਕਰਦਿਆਂ ਇੱਕ ਵਧੀਆ ਖਿਡਾਰੀ ਬਣਨ ਦਾ ਪ੍ਰਣ ਕੀਤਾ। ਟੀਮ ਦੇ ਕੋਚ ਗੁਰਸਤਿੰਦਰ ਸਿੰਘ ਪਰਗਟ ਅਤੇ ਗੁਰਤੇਜ ਸਿੰਘ ਨੇ ਆਖਿਆ ਕਿ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਦਾ ਅਗਲਾ ਨਿਸ਼ਾਨਾ ਓਲੰਪੀਅਨ ਪ੍ਰਿੰਥੀਪਲ ਹਾਕੀ ਫੈਸਟੀਵਲ ਜੋ ਮਈ ਮਹੀਨੇ ਹੋਵੇਗਾ, ਉਸ ਵਿੱਚ ਚੈਂਪੀਅਨ ਬਣਨ ਦਾ ਹੈ। ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਯਾਦਗਾਰੀ ਟਰਾਫੀਆਂ ਨਾਲ ਸਨਮਾਨਿਤ ਕੀਤਾ। ਉਨ੍ਹਾਂ ਆਖਿਆ ਕਿ ਅੱਜ ਜਰਖੜ ਹਾਕੀ ਅਕੈਡਮੀ ਜਿਸ ਮੁਕਾਮ ’ਤੇ ਹੈ, ਇਹ ਸਭ ਪਰਵਾਸੀ ਖੇਡ ਪ੍ਰਮੋਟਰਾਂ ਦੀ ਤਨ ਮਨ ਅਤੇ ਧਨ ਦੀ ਸਹਾਇਤਾ ਨਾਲ ਹੀ ਹੈ। ਇਸ ਮੌਕੇ ਉਨ੍ਹਾਂ ਨੇ ਕਬੱਡੀ ਪ੍ਰਮੋਟਰ ਮੋਣਾ ਜੋਧਾ ਸਿਆਟਲ, ਸਾਬੀ ਕੂਨਰ ਕੈਨੇਡਾ, ਨਾਰਾਇਣ ਸਿੰਘ ਗਰੇਵਾਲ ਆਸਟ੍ਰੇਲੀਆ, ਨਵਤੇਜ ਸਿੰਘ ਤੇਜਾ ਆਸਟਰੇਲੀਆ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜੋ ਸਮੇਂ-ਸਮੇਂ ’ਤੇ ਜਰਖੜ ਹਾਕੀ ਅਕੈਡਮੀ ਦੀ ਮਦਦ ਕਰਦੇ ਹਨ। ਅੱਜ ਜਰਖੜ ਸਟੇਡੀਅਮ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਵਿਦੇਸ਼ ਤੋਂ ਅਜੈਬ ਸਿੰਘ ਗਰਚਾ, ਸੁਖਵਿੰਦਰ ਸਿੰਘ, ਨਵਦੀਪ ਸਿੰਘ, ਹਰਦੀਪ ਸਿੰਘ ਸੈਣੀ, ਹਰਬੰਸ ਸਿੰਘ ਸੈਣੀ ਆਦਿ ਨੇ ਹਾਜ਼ਰੀ ਭਰੀ।

Advertisement

Advertisement
Author Image

Advertisement
Advertisement
×