ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਨਵਚੇਤਨਾ ਉਡਾਨ 2024’ ਦੇ ਜੇਤੂਆਂ ਦਾ ਸਨਮਾਨ

11:12 AM Aug 19, 2024 IST
‘ਨਵਚੇਤਨਾ ਉਡਾਨ 2024’ ਤਹਿਤ ਇਨਾਮ ਪ੍ਰਾਪਤ ਕਰਦੀ ਇੱਕ ਜੇਤੂ। - ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਅਗਸਤ
ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਸਮਾਜਿਕ ਬੁਰਾਈਆਂ- ਨਸ਼ੇ, ਬਾਲ ਮਜ਼ਦੂਰੀ, ਵਾਤਾਵਰਨ ਤੇ ਬੇਟੀ ਬਚਾਓ ਬੇਟੀ ਪੜ੍ਹਾਓ’ ਵਿਸ਼ਿਆਂ ਉੱਪਰ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਪੇਂਟਿੰਗ ਮੁਕਾਬਲਾ ‘ਨਵਚੇਤਨਾ ਉਡਾਨ 2024’ ਕਰਵਾਇਆ ਗਿਆ ਜਿਸ ਵਿੱਚ ਪੰਜ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਪੇਂਟਿੰਗ ਮੁਕਾਬਲੇ ਵਿੱਚੋਂ ਜੇਤੂ ਰਹਿਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਅਤੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਕਮੇਟੀ ਦੇ ਪ੍ਰਧਾਨ ਸੁੂਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਇਨਾਮ ਵੰਡ ਸਮਾਗਮ ਦੌਰਾਨ 24 ਤੋਂ ਵੱਧ ਕਲਾਕਾਰਾਂ ਨੇ ਲਾਈਵ ਪੇਂਟਿੰਗ ਰਾਹੀਂ ਸਮਾਜ ਨੂੰ ਸੁਨੇਹਾ ਦਿੱਤਾ। ਇਸ ਮੌਕੇ ਲਾਈਵ ਪੇਂਟਿੰਗ ਮੁਕਾਬਲੇ ਵਿੱਚ ਪਹਿਲੇ ਆਰਟਿਸਟ ਕਮਲਜੀਤ ਕੌਰ ਵੱਲੋਂ ਬਣਾਈ ਪੇਂਟਿੰਗ ਨੇ ਪਹਿਲਾ, ਆਰਟਿਸਟ ਦੀਪਤੀ ਦੀ ਪੇਂਟਿੰਗ ਨੂੰ ਦੂਜਾ ਜਦਕਿ ਆਰਟਿਸਟ ਅਮਨਦੀਪ ਕੌਰ ਵੱਲੋਂ ਬਣਾਈ ਪੇਂਟਿੰਗ ਨੂੰ ਤੀਜਾ ਇਨਾਮ ਦਿੱਤਾ ਗਿਆ। ਕੈਟਾਗਰੀ ਏ ਵਿੱਚ ਵਿਸ਼ਵਜੋਤ ਸਿੰਘ, ਰੁਦਰ ਸ਼ਰਮਾ, ਆਇਰਾ ਅਤੇ ਤਨਰੀਤ ਕੌਰ, ਕੈਟਾਗਰੀ ਬੀ ਵਿੱਚ ਜਸਲੀਨ ਕੌਰ, ਪਰਨਵ ਗਰਗ, ਹਰਗੁਨ ਕੌਰ, ਗੁਰਪ੍ਰੀਤ ਕੌਰ ਨੂੰ ਸਾਈਕਲ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਸ਼ਾਹੀ ਇਮਾਮ ਅਤੇ ਜਸਦੇਵ ਸੇਖੋਂ ਨੇ ਟੀਮ ਨਵਚੇਤਨਾ ਦੀ ਸ਼ਲਾਘਾ ਕੀਤੀ।

Advertisement

Advertisement