ਸਾਹਿਤ ਸਿਰਜਣਾ ਮੁਕਾਬਲੇ ਦੇ ਜੇਤੂਆਂ ਦਾ ਸਨਮਾਨ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 25 ਨਵੰਬਰ
ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਵੱਲੋਂ 30ਵੀਂ ਵਾਰ ਕੀਤੇ ਗਏ ਸਾਹਿਤ ਸਿਰਜਣਾ ਮੁਕਾਬਲੇ ਦੇ ਜੇਤੂਆਂ ਦਾ ਸਮਾਰੋਹ ਦੇ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ।
ਇਨ੍ਹਾਂ ਮੁਕਾਬਲਿਆਂ ਵਿੱਚ ਮੌਲਿਕ ਲੇਖ ਲਿਖਣ ਦੀ ਵੰਨਗੀ ਵਿੱਚ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਅਰਸ਼ਪ੍ਰੀਤ ਕੌਰ, ਪ੍ਰਭਅੰਸ਼ ਸਿੰਘ ਅਤੇ ਦੀਪਨਿੰਦਰ ਕੌਰ ਦਾ ਸਨਮਾਨ ਕੀਤਾ ਗਿਆ। ਕਹਾਣੀ ਲਿਖਣ ਵਿੱਚ ਜੈਸਲੀਨ ਕੌਰ, ਅਰਸ਼ਦੀਪ ਕੌਰ ਅਤੇ ਹਿਰਦੇਜੋਤ ਕੌਰ ਅੱਵਲ ਰਹੀਆਂ। ਕਵਿਤਾ ਮੁਕਾਬਲੇ ਵਿੱਚ ਕੰਚਨ ਸੰਧੂ, ਤਰੰਨੁਮ ਰਾਜੂ ਅਤੇ ਤਮੰਨਾ ਨੇ ਵਿਸ਼ੇਸ਼ ਸਨਮਾਨ ਪ੍ਰਾਪਤ ਕੀਤੇ।
ਪੇਂਟਿੰਗ ਮੁਕਾਬਲੇ ਵਿੱਚ ਦੀਕਸ਼ਾ, ਅਮਨਪ੍ਰੀਤ ਕੌਰ ਅਤੇ ਅਰਮਾਨ ਨੇ ਇਨਾਮ ਹਾਸਿਲ ਕੀਤੇ। ਇਸ ਮੌਕੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਟਰੱਸਟ ਦਾ ਮਨੋਰਥ ਬੱਚਿਆਂ ਨੂੰ ਮਾਤ ਭਾਸ਼ਾ ਨਾਲ ਜੋੜ ਕੇ ਅਮੀਰ ਕਦਰਾਂ ਕੀਮਤਾਂ ਨਾਲ ਲੈਸ ਕਰਨਾ ਹੈ। ਪ੍ਰਬੰਧਕਾਂ ਵਿੱਚ ਪ੍ਰਿੰ. ਮਨਜੀਤ ਕੌਰ, ਸੁਖਮਨ ਸਿੰਘ, ਹਰਮਨਪ੍ਰੀਤ ਕੌਰ, ਬੱਗਾ ਸਿੰਘ ਆਰਟਿਸਟ, ਮਨਜਿੰਦਰ ਹੀਰ ਅਤੇ ਹਰਵੀਰ ਮਾਨ ਨੇ ਵਿਸ਼ੇਸ਼ ਯੋਗਦਾਨ ਪਾਇਆ।