ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

08:05 AM May 18, 2024 IST
ਭਾਈ ਰੂਪ ਚੰਦ ਪਬਲਿਕ ਸਕੂਲ ਦੇ ਬੱਚਿਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਪੱਤਰ ਪ੍ਰੇਰਕ
ਭਾਈ ਰੂਪਾ, 17 ਮਈ
ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਭਾਈ ਰੂਪਾ ਦੀ ਦਸਵੀਂ ਤੇ ਬਾਰ੍ਹਵੀਂ ਜਮਾਤ ਵਿਚੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਭੂਸ਼ਨ ਕੁਮਾਰ ਤੇ ਪ੍ਰਿੰਸੀਪਲ ਡਾ. ਅਰਵਿੰਦ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੀਬੀਐੱਸਈ ਦਿੱਲੀ ਵੱਲੋਂ ਐਲਾਨੇ ਨਤੀਜੇ ਵਿਚ ਦਸਵੀਂ ਜਮਾਤ ’ਚੋਂ ਜੈਸਮੀਨ ਕੌਰ ਨੇ 92 ਫੀਸਦ, ਬਿਪਨਦੀਪ ਕੌਰ ਨੇ 90 ਫੀਸਦ, ਦੀਪਿਕਾ ਸ਼ਰਮਾ ਨੇ 89.4 ਫੀਸਦ ਤੇ ਹਰਵਿੰਦਰ ਸਿੰਘ ਨੇ 89.2 ਫੀਸਦ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਤੇ ਚੌਥਾ ਸਥਾਨ ਪ੍ਰਾਪਤ ਕੀਤਾ। ਬਾਰ੍ਹਵੀਂ ਮੈਡੀਕਲ ਗਰੁੱਪ ’ਚੋਂ ਅਰਸ਼ਦੀਪ ਕੌਰ ਤੇ ਸੰਦੀਪ ਕੌਰ 93.2 ਫੀਸਦ, ਗੁਰਕੀਰਤ ਸਿੰਘ ਨੇ 90.2 ਫੀਸਦ ਤੇ ਸਤਵੰਤ ਕੌਰ ਨੇ 90 ਫੀਸਦ, ਕਾਮਰਸ ’ਚ ਨਵਪ੍ਰੀਤ ਕੌਰ ਨੇ 93.2 ਫੀਸਦ, ਕਮਲਪ੍ਰੀਤ ਕੌਰ ਨੇ 91.2 ਫੀਸਦੀ ਤੇ ਨਵਪ੍ਰੀਤ ਕੌਰ ਨੇ 91 ਫੀਸਦ, ਆਰਟਸ ’ਚ ਦੀਪਿਕਾ ਮੁੱਟੇ ਨੇ 87 ਫੀਸਦ, ਬੱਬਲਪ੍ਰੀਤ ਸਿੰਘ ਨੇ 86 ਫੀਸਦੀ ਅਤੇ ਜਸਪ੍ਰੀਤ ਕੌਰ ਨੇ 85 ਫੀਸਦੀ ਅੰਕ ਲੈਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ ਚੇਅਰਪਰਸਨ ਬੀਬੀ ਜੋਗਿੰਦਰਪਾਲ ਕੌਰ, ਡਾਇਰੈਕਟਰ ਭੂਸ਼ਣ ਕੁਮਾਰ, ਪ੍ਰਿੰਸੀਪਲ ਡਾ. ਅਰਵਿੰਦ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਮੋਨਿਕਾ ਬਿਰਲਾ ਤੇ ਮੈਨੇਜਰ ਪ੍ਰੀਤਮ ਸਿੰਘ ਭਾਈ ਰੂਪਾ ਨੇ ਸਕੂਲ ਸਟਾਫ਼ ਤੇ ਮਾਪਿਆਂ ਨੂੰ ਸ਼ਾਨਦਾਰ ਨਤੀਜੇ ਦੀ ਵਧਾਈ ਦਿੱਤੀ।

Advertisement

Advertisement