For the best experience, open
https://m.punjabitribuneonline.com
on your mobile browser.
Advertisement

ਕਿਸਾਨ ਮੇਲੇ ਦਾ ਲਾਈਵ ਪ੍ਰਸਾਰਣ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

06:52 AM Sep 19, 2024 IST
ਕਿਸਾਨ ਮੇਲੇ ਦਾ ਲਾਈਵ ਪ੍ਰਸਾਰਣ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ
ਲਾਈਵ ਪ੍ਰਸਾਰਣ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਦੇ ਹੋਏ ਡਾ. ਭੁੱਲਰ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਸਤੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੀਏਯੂ ਕੈਂਪਸ ਵਿੱਚ ਬੀਤੇ ਦਿਨੀਂ ਲਾਏ ਕਿਸਾਨ ਮੇਲੇ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਲਾਈਵ ਪਹੁੰਚਾਉਣ ਵਾਲੀ ਟੀਮ ਦਾ ਅੱਜ ਸਨਮਾਨ ਕੀਤਾ ਗਿਆ। ਸੋਸ਼ਲ ਮੀਡੀਆ ਰਾਹੀਂ ਇਸ ਮੇਲੇ ਨੂੰ ਨਾ ਸਿਰਫ ਪੰਜਾਬ, ਭਾਰਤ ਸਗੋਂ ਹੋਰਨਾਂ ਮੁਲਕਾਂ ਤੋਂ ਵੀ ਵੱਡੀ ਕਿਸਾਨਾਂ ਨੇ ਵੇਖਿਆ।
ਇਸ ਵਾਰ ਕਿਸਾਨ ਮੇਲਾ 13 ਤੇ 14 ਸਤੰਬਰ ਨੂੰ ਲਾਇਆ ਗਿਆ ਸੀ। ਇਸ ਮੇਲੇ ਨੂੰ ਹੋਰਨਾਂ ਥਾਵਾਂ ’ਤੇ ਰਹਿੰਦੇ ਕਿਸਾਨਾਂ ਦੀ ਸਹੂਲਤ ਲਈ ਯੂਨੀਵਰਸਿਟੀ ਦੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਤੋਂ ਲਾਈਵ ਦਿਖਾਇਆ ਗਿਆ। ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਮਾਧਿਅਮਾਂ ਰਾਹੀਂ ਲੱਖਾਂ ਦੀ ਗਿਣਤੀ ਵਿੱਚ ਲੋਕ ਕਿਸਾਨ ਮੇਲੇ ਦੇ ਨਾਲ ਜੁੜੇ। ਯੂਨੀਵਰਸਿਟੀ ਦੇ ਉੱਚ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਲਾਈਵ ਮੇਲੇ ਦੀ ਖਾਸਿਅਤ ਇਹ ਰਹੀ ਕਿ ਇੱਕੋ ਸਮੇਂ ਮੁੱਖ ਪੰਡਾਲ, ਬੀਜ ਵਿਕਰੀ ਕੇਂਦਰ, ਪ੍ਰਦਰਸ਼ਨੀ ਪਲਾਟ, ਵਿਭਾਗਾਂ ਦੇ ਸਟਾਲਾਂ, ਵਿਗਿਆਨੀਆਂ ਦੇ ਨਾਲ ਵਾਰਤਾਲਾਪਾਂ ਆਦਿ ਨਾਲ-ਨਾਲ ਦਿਖਾਈਆਂ ਗਈਆਂ।

Advertisement

Advertisement
Advertisement
Author Image

Advertisement