For the best experience, open
https://m.punjabitribuneonline.com
on your mobile browser.
Advertisement

ਪੁਆਧ ਦੀਆਂ ਸੱਤ ਸ਼ਖ਼ਸ਼ੀਅਤਾਂ ਦਾ ਸਨਮਾਨ

05:44 AM Nov 25, 2024 IST
ਪੁਆਧ ਦੀਆਂ ਸੱਤ ਸ਼ਖ਼ਸ਼ੀਅਤਾਂ ਦਾ ਸਨਮਾਨ
ਸਨਮਾਨਿਤ ਸਖ਼ਸ਼ੀਅਤਾਂ, ਪ੍ਰਬੰਧਕਾਂ ਅਤੇ ਮਹਿਮਾਨਾਂ ਨਾਲ।
Advertisement

ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 24 ਨਵੰਬਰ
ਪੁਆਧੀ ਪੰਜਾਬੀ ਸੱਥ ਵੱਲੋਂ ਮੁਹਾਲੀ ਦੇ ਫੇਜ਼ ਛੇ ਦੇ ਸ਼ਿਵਾਲਿਕ ਪਬਲਿਕ ਸਕੂਲ ਵਿੱਚ 21ਵਾਂ ਸਾਲਾਨਾ ਸਮਾਗਮ ਕਰਾਇਆ ਗਿਆ। ਸ਼ਿਵਾਲਿਕ ਸਕੂਲ ਦੇ ਸੰਸਥਾਪਕ ਮਰਹੂਮ ਡੀਐੱਸ ਬੇਦੀ ਦੀ ਯਾਦ ਨੂੰ ਸਮਰਪਿਤ ਇਸ ਸਮਾਰੋਹ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਉਪ-ਕੁਲਪਤੀ ਡਾ. ਜੈਰੂਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਧਾਨਗੀ ਸੇਵਾਮੁਕਤ ਆਈਏਐੱਸ ਜੀਕੇ ਸਿੰਘ ਧਾਲੀਵਾਲ ਨੇ ਕੀਤੀ। ਜਲੰਧਰ ਤੋਂ ਸੱਥਾਂ ਦੇ ਸੰਚਾਲਕ ਡਾ. ਨਿਰਮਲ ਸਿੰਘ ਲਾਂਬੜਾ ਅਤੇ ਮਰਹੂਮ ਸ੍ਰੀ ਬੇਦੀ ਦੀਆਂ ਧੀਆਂ ਡਾ. ਗੁਰਕਿਰਨਜੀਤ ਕੌਰ ਨਲਵਾ ਅਤੇ ਬੀਬਾ ਅਨੂਪਕਿਰਨ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਸੁਆਗਤੀ ਸ਼ਬਦ ਬੋਲਦਿਆਂ ਸੱਥ ਮੁਖੀ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਸੱਥ ਦੇ ਕਾਰਜਾਂ ਅਤੇ ਸਮਾਗਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੁਆਧ ਦੀਆਂ ਸੱਤ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਡਾ. ਮੁਖਤਿਆਰ ਸਿੰਘ ਐਸੋਸੀਏਟ ਪ੍ਰੋਫੈਸਰ ਸਰਕਾਰੀ ਸਿੱਖਿਆ ਕਾਲਜ ਚੰਡੀਗੜ੍ਹ ਨੂੰ ਮਾਸਟਰ ਸਰੂਪ ਸਿੰਘ ਨੰਬਰਦਾਰ ਪੁਰਸਕਾਰ, ਡਾ. ਗੁਰਪ੍ਰੀਤ ਕੌਰ ਮੁਖੀ ਪੰਜਾਬੀ ਵਿਭਾਗ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਨੂੰ ਸਰਦਾਰਨੀ ਰਵਿੰਦਰ ਕੌਰ ਪੁਰਸਕਾਰ, ਢਾਡੀ ਗੁਰਦੇਵ ਸਿੰਘ ਕੋਨਾ ਨੂੰ ਢਾਡੀ ਪ੍ਰੀਤਮ ਸਿੰਘ ਕਲੌੜ ਪੁਰਸਕਾਰ, ਕਲਾਕਾਰ ਰੋਮੀ ਘੜਾਮਾਂ ਨੂੰ ਮਾਸਟਰ ਰਘਬੀਰ ਸਿੰਘ ਬੈਦਵਾਣ ਪੁਰਸਕਾਰ, ਸ਼ਾਇਰ ਹਰਵਿੰਦਰ ਸਿੰਘ ਨੂੰ ਸਾਹਿਤਕਾਰ ਗੁਰਬਖ਼ਸ਼ ਸਿੰਘ ਕੇਸਰੀ ਪੁਰਸਕਾਰ, ਖੋਜੀ ਜਸਵੰਤ ਸਿੰਘ ਨੂੰ ਜਥੇਦਾਰ ਅੰਗਰੇਜ਼ ਸਿੰਘ ਪੁਰਸਕਾਰ ਅਤੇ ਅਖਾੜਾ ਗਾਇਕ ਭਗਤ ਤਰਲੋਚਨ ਸਿੰਘ ਗੋਬਿਦਗੜ੍ਹ ਨੂੰ ਬਾਬਾ ਪ੍ਰਤਾਪ ਸਿੰਘ ਸੋਹਾਣਾ ਯਾਦਗਾਰੀ ਭਗਤ ਆਸਾ ਰਾਮ ਪੁਰਸਕਾਰ ਨਾਲ ਸਨਮਾਨਿਆ ਗਿਆ।
ਸਮਾਗਮ ’ਚ ‘ਪੁਆਧੀ ਦਰਪਣ’-ਪੁਆਧੀ ਪੰਜਾਬੀ ਸੱਥ ਮੁਹਾਲੀ ਬਾਰੇ ਤਿਆਰ ਕੀਤੀ ਵੈੱਬਸਾਈਟ ਖਿੱਚ ਦਾ ਕੇਂਦਰ ਸੀ। ਇਸ ਮੌਕੇ ਗਿਆਨੀ ਦਿੱਤ ਸਿੰਘ ਪੰਜਾਬੀ ਮੌਲਿਕ ਕਵਿਤਾ ਲਿਖਣ ਵਾਲੇ ਜੇਤੂਆਂ ਡਾ. ਗੁਣਵੰਤ ਕੌਰ ਬਰਾੜ, ਜਸਪ੍ਰੀਤ ਕੌਰ ਅਧਿਆਪਕਾ ਅਤੇ ਹਰਨਵਰੂਪ ਕੌਰ, ਅਰਸ਼ਜੋਤ ਕੌਰ ਅਤੇ ਅਕਸ਼ਿਤਾ ਸ਼ਰਮਾ (ਦਸਵੀਂ ਵਿਦਿਆਰਥਣਾਂ), ਸਬਾ, ਅੰਸ਼ਿਤਾ ਸ਼ਰਮਾ ਅਤੇ ਦੀਪਿਕਾ ਕੁਮਾਰੀ (ਬੀ.ਐੱਡ) ਨੂੰ ਵੀ ਇਨਾਮ ਦਿੱਤੇ। ਸੱਥ ਨੂੰ ਵਿਸ਼ੇਸ਼ ਸਹਿਯੋਗ ਦੇਣ ਲਈ ਐਡਵੋਕੇਟ ਸਤਵੰਤ ਸਿੰਘ ਰੰਗੀ, ਡਾ. ਸਿਮਰਜੀਤ ਕੌਰ, ਸਤਵਿੰਦਰ ਮੜੌਲਵੀ, ਕਮਲਪ੍ਰੀਤ ਕੌਰ, ਕਰਮਜੀਤ ਸਕਰੁੱਲਾਪੁਰੀ ਤੇ ਜਗਤਾਰ ਜੋਗ ਨੂੰ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ।

Advertisement

Advertisement
Advertisement
Author Image

Advertisement