ਸਕੂਲ ਦੀ ਚੇਅਰਪਰਸਨ ਦਾ ਸਨਮਾਨ
08:38 AM Mar 12, 2025 IST
Advertisement
ਲੁਧਿਆਣਾ:
Advertisement
ਸ੍ਰੀ ਗਿਆਨ ਸਥਲ ਮੰਦਰ ਵੱਲੋਂ ਸਪਰਿੰਗ ਡੇਲ ਪਬਲਿਕ ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੂੰ ਵਿਮੈਨ ਐਂਪਾਵਰਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਇਨਾਮ ਮੁੱਖ ਮਹਿਮਾਨ ਵਜੋਂ ਪਹੁੰਚੀ ਮੇਅਰ ਇੰਦਰਜੀਤ ਕੌਰ ਅਤੇ ਸਾਇਸ਼ਾ ਚੋਪੜਾ ਵੱਲੋਂ ਸਾਂਝੇ ਤੌਰ ’ਤੇ ਦਿੱਤਾ ਗਿਆ। ਇਸ ਦੌਰਾਨ ਸਕੂਲ ਦੇ ਹੋਰ ਤਿੰਨ ਅਧਿਆਪਕਾਂ ਅਲਕਾ ਗੰਭੀਰ, ਦੀਪਾ ਗੋਸਾਈਂ ਅਤੇ ਅਨੂ ਅਰੋੜਾ ਨੂੰ ਵੀ ਸਨਮਾਨ ਨਿਸ਼ਾਨੀਆਂ ਭੇਂਟ ਕੀਤੀਆਂ ਗਈਆਂ। ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਕਿਹਾ ਕਿ ਅਜਿਹੇ ਸਨਮਾਨ, ਉਨ੍ਹਾਂ ਸਮੇਤ ਹੋਰਨਾਂ ਨੂੰ ਵੀ ਨਾ ਸਿਰਫ ਹੋਰ ਉਤਸ਼ਾਹ ਦਿੰਦੇ ਹਨ ਸਗੋਂ ਜ਼ਿੰਮੇਵਾਰੀ ਵਿੱਚ ਵੀ ਵਾਧਾ ਕਰਦੇ ਹਨ। ਸਕੂਲ ਦੇ ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰ. ਅਨਿਲ ਕੁਮਾਰ ਸ਼ਰਮਾ ਨੇ ਵੀ ਚੇਅਰਪਰਸਨ ਵਾਲੀਆ ਨੂੰ ਸਨਮਾਨ ਮਿਲਣ ’ਤੇ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ
Advertisement
Advertisement
Advertisement