ਹੜ੍ਹ ਪੀੜਤਾਂ ਦੇ ਯੋਗਦਾਨ ਲਈ ਦਿੱਲੀ ਦੀ ਸੰਗਤ ਦਾ ਸਨਮਾਨ
ਖੇਤਰੀ ਪ੍ਰਤੀਨਿਧ
ਪਟਿਆਲਾ, 25 ਜੁਲਾਈ
ਹੜ੍ਹ ਪ੍ਰਭਾਵਤ ਖੇਤਰਾਂ ਲਈ ਜਿਥੇ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਸਮੱਗਰੀ ਪਹੁੰਚਾਉਣ ਦੀਆਂ ਸੇਵਾਵਾਂ ਜਾਰੀ ਹਨ, ਉਥੇ ਹੀ ਸਿੱਖ ਜਥੇਬੰਦੀਆਂ ਤੇ ਸਿੱਖ ਸਭਾਵਾਂ ਵੱਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਕੜੀ ਵਜੋਂ ਅੱਜ ਦਿੱਲੀ ਗੁਰਦੁਆਰਾ ਕਮੇਟੀ ਵਿਕਾਸ ਪੁਰੀ ਸੀ-ਬਲਾਕ ਦੀ ਸੰਗਤ ਨੇ ਵੀ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਰਾਹਤ ਸਮੱਗਰੀ ਪਹੁੰਚਾਈ। ਮੈਨੇਜਰ ਕਰਨੈਲ ਸਿੰਘ ਵਿਰਕ ਨੇ ਦੱਸਿਆ ਕਿ ਦਿੱਲੀ ਦੀ ਇਸ ਸੰਗਤ ਨੇ ਸਮਾਜ ਸੇਵੀ ਅਮਰਜੀਤ ਸਿੰਘ ਸੋਨੂੰ ਚੌਹਾਨ ਦੇ ਯੋਗਦਾਨ ਸਦਕਾ ਰਾਹਤ ਸਮੱਗਰੀ ਭੇਂਟ ਕੀਤੀ ਜਿਸ ’ਚ ਮੱਛਰਦਾਨੀਆਂ, ਤਰਪਾਲਾਂ, ਮੋਮਬੱਤੀਆਂ ਤੇ ਆਲ ਆਊਟ ਸਮੇਤ ਹੋਰ ਵਸਤਾਂ ਵੀ ਸ਼ਾਮਲ ਹਨ ਜਿਸ ’ਤੇ ਇਨ੍ਹਾਂ ਸੰਗਤਾਂ ਦਾ ਗੁਰਦੁਆਰਾ ਪ੍ਰ੍ਰਬੰਧਕਾਂ ਨੇ ਸਨਮਾਨ ਵੀ ਕੀਤਾ। ਇਸ ਮੌਕੇ ਸੁਖਮਿੰਦਰਪਾਲ ਮਿੰਟਾ, ਰੁਪਿੰਦਰ ਸਿੰਘ ਦਿੱਲੀ, ਅਮਰੀਕ ਸਿੰਘ ਪ੍ਰਧਾਨ, ਭੁਪਿੰਦਰ ਸਿੰਘ ਭੱਟੀ, ਸੁਰਿੰਦਰ ਸਿੰਘ, ਐਨ ਐਸ ਧੀਰ, ਹਰਵਿੰਦਰ ਸਿੰਘ, ਚਰਨਜੀਤ ਸਿੰਘ, ਜੀ.ਐਸ. ਪੁਰੀ, ਪਰਵਿੰਦਰ ਸਿੰਘ ਤੇ ਰਾਜੂ ਪਟਿਆਲਾ, ਪ੍ਰੋਗਰੈਸਿਵ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ ਪ੍ਰਕਾਸ਼ ਸਿੰਘ, ਗੱਜਣ ਸਿੰਘ, ਕਰਨੈਲ ਸਿੰਘ, ਜਸਪਾਲ ਸਿੰਘ ਢਿੱਲੋਂ ਨਰੇਸ਼ ਦੁੱਗਲ, ਅਬੀ ਕੁਮਾਰ, ਗੁਰਨਾਮ ਸਿੰਘ ਅਬਲੋਵਾਲ, ਭਗਵਾਨ ਦਾਸ ਗੁਪਤਾ ਆਦਿ ਸਖਸ਼ੀਅਤਾਂ ਹਾਜ਼ਰ ਸਨ।