ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਕੂਲ ਦੀਆਂ ਖਿਡਾਰਨਾਂ ਦਾ ਸਨਮਾਨ
ਪੱਤਰ ਪ੍ਰੇਰਕ
ਜ਼ੀਰਾ, 21 ਨਵੰਬਰ
ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਕੌਮਾਂਤਰੀ ਕੋਚ ਲਕਸ਼ਮੀ ਵਰਮਾ ਅਤੇ ਡੀਪੀਈ ਪਰਮਜੀਤ ਸਿੰਘ ਦੀ ਮਿਹਨਤ ਨਾਲ ਖਿਡਾਰਨਾਂ ਨੇ ਪੰਜਾਬ ਪੱਧਰ ’ਤੇ ਆਪਣੇ ਝੰਡੇ ਲਹਿਰਾਏ ਹਨ। ਐਤਕੀਂ ਖਿਡਾਰਨਾਂ ਨੇ ਅੰਤਰ-ਜ਼ਿਲ੍ਹਾ ਪੰਜਾਬ ਰਾਜ ਸਕੂਲ ਖੇਡਾਂ ਅਤੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਾਕਸਿੰਗ ਕਿੱਕ-ਬਾਕਸਿੰਗ ਅਤੇ ਹੋਰਨਾਂ ਖੇਡਾਂ ਵਿੱਚ ਸਟੇਟ ਪੱਧਰ ’ਤੇ ਸੋਨ, ਚਾਂਦੀ ਤੇ ਕਾਂਸੀ ਦੇ ਤਗ਼ਮੇ ਹਾਸਲ ਕੀਤੇ ਹਨ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਸਟੇਟ ਪੱਧਰ ’ਤੇ ਸਕੂਲ ਦੀਆਂ ਖਿਡਾਰਨਾਂ ਨੇ 13 ਗੋਲਡ ਮੈਡਲ, 5 ਸਿਲਵਰ ਮੈਡਲ ਅਤੇ 26 ਕਾਂਸੀ ਦੇ ਤਗ਼ਮੇ ਜਿੱਤ ਕੇ ਇਤਿਹਾਸ ਸਿਰਜਿਆ ਹੈ। ਇਸ ਮੌਕੇ ਗੋਲਡ ਮੈਡਲ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾ ਹਰਮਨ ਕੌਰ, ਜਸ਼ਨਪ੍ਰੀਤ ਕੌਰ ਖੁਸ਼ਦੀਪ ਕੌਰ, ਕੋਮਲਪ੍ਰੀਤ ਕੌਰ ਤੇ ਭਾਵਨਾ ਆਦਿ ਨੂੰ ਖੰਡ ਮਿੱਲ ਜ਼ੀਰਾ ਵਿੱਚ ਸਥਿੱਤ ਕਾਲੀ ਮਾਤਾ ਮੰਦਰ ਦੇ ਪ੍ਰਧਾਨ ਨੀਰਜ ਕੁਮਾਰ ਸ਼ਰਮਾ ਗਿੰਨੀ ਸੋਢੀਵਾਲਾ ਵੱਲੋਂ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਨੀਰਜ ਕੁਮਾਰ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਵੀ ਸਕੂਲ ਦੀਆਂ ਖਿਡਾਰਨਾਂ ਲਈ ਲਗਾਤਾਰ ਦੁੱਧ ਅਤੇ ਫਰੂਟ ਦੀ ਸੇਵਾ ਕਰ ਰਹੇ ਹਨ ਤਾਂ ਜੋ ਉਹ ਤੰਦਰੁਸਤ ਰਹਿ ਕਿ ਵਧੀਆ ਖੇਡ ਸਕਣ। ਇਸ ਮੌਕੇ ਸੰਦੀਪ ਸ਼ਰਮਾ, ਰਜਿੰਦਰ ਸ਼ਰਮਾ, ਸਰਬਜੀਤ ਕੁਮਾਰ, ਸੁਖਦੀਪ ਸਿੰਘ, ਅਜੇ ਕੁਮਾਰ, ਨਵਦੀਪ ਕੁਮਾਰ, ਲਖਵਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਭੇਜ ਸਿੰਘ, ਨਛੱਤਰ ਸਿੰਘ, ਜਸਪ੍ਰੀਤ ਸਿੰਘ, ਸੰਜੀਵ ਕੁਮਾਰ, ਕੁਲਦੀਪ ਸ਼ਰਮਾ ਤੇ ਗੁਲਸ਼ਨ ਸ਼ਰਮਾ ਆਦਿ ਹਾਜ਼ਰ ਸਨ।