ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂਆਂ ਦਾ ਸਨਮਾਨ
ਨਰਾਇਣਗੜ੍ਹ (ਫਰਿੰਦਰ ਪਾਲ ਗੁਲਿਆਣੀ):
ਸ੍ਰੀ ਕ੍ਰਿਸ਼ਨ ਕ੍ਰਿਪਾ ਅਤੇ ਜੀਓ ਗੀਤਾ ਨਰਾਇਣਗੜ੍ਹ ਵੱਲੋਂ ਗੀਤਾ ਜੈਅੰਤੀ ਦੇ ਮੌਕੇ ’ਤੇ ਪਰਮ ਪੂਜਨੀਕ ਗੀਤਾ ਮਨੀਸ਼ੀ ਸਵਾਮੀ ਗਿਆਨਾ ਨੰਦ ਦੀ ਪ੍ਰੇਰਨਾ ਨਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਨਰਾਇਣਗੜ੍ਹ ਦੇ ਹੁੱਡਾ ਸੈਕਟਰ 4 ਤੋਂ ਸ਼ੁਰੂ ਹੋ ਕੇ ਨੇਤਾਜੀ ਸੁਭਾਸ਼ ਚੌਂਕ, ਅੰਬੇਡਕਰ ਚੌਕ, ਨਾਮਦੇਵ ਚੌਕ, ਮੇਨ ਬਾਜ਼ਾਰ, ਖਾਲਸਾ ਚੌਕ ਤੋਂ ਹੁੰਦੀ ਹੋਈ ਅਗਰਸੇਨ ਚੌਕ ਵਿੱਚ ਸਮਾਪਤ ਹੋਈ। ਸ਼ੋਭਾ ਯਾਤਰਾ ਦਾ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਸਵਾਗਤ ਕੀਤਾ ਗਿਆ। ਗੀਤਾ ਜੈਅੰਤੀ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਡਾ. ਪਵਨ ਸੈਣੀ ਅਤੇ ਸ੍ਰੀ ਕ੍ਰਿਸ਼ਨ ਕ੍ਰਿਪਾ ਕਮੇਟੀ ਦੇ ਪ੍ਰਧਾਨ ਅਸ਼ੋਕ ਮਹਿਤਾ ਨੂੰ ਨਰਾਇਣਗੜ੍ਹ ਦੇ ਮੇਨ ਬਾਜ਼ਾਰ ਵਿੱਚ ਗੁਰਦੁਆਰਾ ਸ੍ਰੀ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੰਘ ਸਭਾ ਵੱਲੋਂ ਸੰਗਤਾਂ ਵਿੱਚ ਕੇਲੇ ਦਾ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਕਪੂਰ, ਉਪ ਪ੍ਰਧਾਨ ਹਰਪ੍ਰੀਤ ਸਿੰਘ, ਸਕੱਤਰ, ਖ਼ਜ਼ਾਨਚੀ ਗਗਨਦੀਪ ਉਪਵੇਜਾ, ਸੁਰੇਸ਼ ਗੋਇਲ, ਦਵਿੰਦਰ ਮਹਿਤਾ, ਤੁਸ਼ਾਰ ਗੁਪਤਾ, ਸ਼ਿੱਬੂ, ਓਮ ਪ੍ਰਕਾਸ਼, ਬਰਖਾ ਰਾਮ ਹਾਜ਼ਰ ਸਨ।