ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਾਇਨਜ਼ ਕਲੱਬ ਦੇ ਅਹੁਦੇਦਾਰਾਂ ਦਾ ਸਨਮਾਨ

07:50 AM Jul 03, 2024 IST
ਸਨਮਾਨ ਸਮਾਗਮ ਦੌਰਾਨ ਕਲੱਬ ਮੈਂਬਰ ਅਤੋ ਹੋਰ। -ਫੋਟੋ: ਬਾਂਸਲ

ਪੱਤਰ ਪ੍ਰੇਰਕ
ਰਤੀਆ, 2 ਜੁਲਾਈ
ਲਾਇਨਜ਼ ਕਲੱਬ ਰਤੀਆ ਟਾਊਨ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰਨ ਬਦਲੇ ਰੀਜਨ ਕਾਨਫ਼ਰੰਸ ਵਿੱਚ ਸਨਮਾਨਿਤ ਕੀਤਾ ਗਿਆ। ਬੀਤੇ ਦਿਨ ਫਤਿਆਬਾਦ ਦੇ ਅਮਟਰਾ ਰਿਜ਼ੋਰਟ ਵਿੱਚ ਰੀਜ਼ਨ ਚੇਅਰਮੈਨ ਲਾਇਨ ਈਸ਼ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਪ੍ਰਧਾਨ ਲਾਇਨ ਸੁਧਾ ਕਾਮਰਾ ਨੇ ਕਲੱਬ ਵੱਲੋਂ ਕੀਤੇ ਅਨੇਕਾਂ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਪਿਛਲੇ 40 ਸਾਲਾਂ ਤੋਂ ਰਤੀਆ ਇਲਾਕੇ ਵਿੱਚ ਸਮਾਜ ਸੇਵਾ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ, ਜਿਸ ਲਈ ਹਰ ਮੈਂਬਰ ਕਲੱਬ ਧੰਨਵਾਦ ਦਾ ਹੱਕਦਾਰ ਹੈ। ਵਿਸ਼ੇਸ਼ ਮਹਿਮਾਨ ਡਿਪਟੀ ਗਵਰਨਰ ਲਾਇਨ ਵਿਸ਼ਾਲ ਵਢੇਰਾ, ਲਾਇਨ ਸੰਜੇ ਗਾਂਧੀ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਲਾਇਨ ਚੰਦਰ ਸ਼ੇਖਰ ਮਹਿਤਾ, ਰਾਜੀਵ ਅਗਰਵਾਲ, ਅਜੈ ਬੁੱਧੀਰਾਜ ਨੇ ਕਲੱਬ ਦੀ ਸ਼ਲਾਘਾ ਕੀਤੀ। ਕਲੱਬ ਵੱਲੋਂ ਲਗਾਏ ਗਏ ਕੈਂਪ ਵਿੱਚ ਇਲਾਕੇ ਦੇ ਸਰਵੋਤਮ ਪ੍ਰਾਜੈਕਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਵੱਲੋਂ ਵਾਤਾਵਰਨ ਦੀ ਸੰਭਾਲ, ਲੋੜਵੰਦਾਂ ਨੂੰ ਕੰਬਲ, ਜੁੱਤੀਆਂ, ਖਾਣ-ਪੀਣ ਦੀਆਂ ਵਸਤੂਆਂ ਦੀ ਵੰਡ, ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ, ਆਵਾਜਾਈ ਜਾਗਰੂਕਤਾ, ਪ੍ਰਦੂਸ਼ਣ ਚੈਕਿੰਗ ਆਦਿ ਪ੍ਰੋਗਰਾਮ ਕਰਵਾਏ ਗਏ। ਕਲੱਬ ਨੂੰ ਗਊ ਵੰਸ਼ ਪ੍ਰਤੀ ਸੇਵਾ ਅਤੇ ਹੋਰ ਕਈ ਸੇਵਾ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਕਲੱਬ ਦੀ ਨੁਮਾਇੰਦਗੀ ਕਰਨ ਵਾਲੇ ਪ੍ਰਧਾਨ ਲਾਇਨ ਵਿਜੈ ਜਿੰਦਲ, ਸਕੱਤਰ ਸ਼ਿਵ ਸੋਨੀ, ਖਜ਼ਾਨਚੀ ਸੱਤਿਆ ਪ੍ਰਕਾਸ਼ ਜੈਨ, ਕਪੀਸ਼ ਗੁਪਤਾ, ਨਵੀਨ ਵਧਵਾ, ਕੁਲਦੀਪ ਸ਼ਰਮਾ ਨੂੰ ਵੀ ਸਨਮਾਨ ਕੀਤਾ। ਕਲੱਬ ਮੈਂਬਰਾਂ ਨੇ ਕਲੱਬ ਨੂੰ ਸਨਮਾਨਿਤ ਕਰਨ ਲਈ ਰੀਜ਼ਨ ਚੇਅਰਮੈਨ ਲਾਇਨ ਈਸ਼ ਮਹਿਤਾ ਦਾ ਧੰਨਵਾਦ ਕੀਤਾ।

Advertisement

Advertisement
Advertisement