ਐੱਨਐੱਸਐੱਸ ਵਾਲੰਟੀਅਰ ਭਾਵਨਾ ਦਾ ਸਨਮਾਨ
ਰਾਜਪੁਰਾ:
ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਐੱਨਐੱਸਐੱਸ ਵਿਭਾਗ ਦੀ ਵਾਲੰਟੀਅਰ ਭਾਵਨਾ ਦਾ ਪ੍ਰੀਆਰਡੀ ਕੈਂਪ ਤੋਂ ਪਰਤਣ ’ਤੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ, ਪ੍ਰੋਗਰਾਮ ਅਫ਼ਸਰ ਡਾ. ਮਨਦੀਪ ਸਿੰਘ ਅਤੇ ਡਾ. ਵੰਦਨਾ ਗੁਪਤਾ, ਪ੍ਰੋ. ਅਵਤਾਰ ਸਿੰਘ, ਪ੍ਰੋ. ਗਗਨਦੀਪ ਕੌਰ ਅਤੇ ਪ੍ਰੋ. ਦਲਜੀਤ ਸਿੰਘ ਵੱਲੋਂ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਨੇ ਦੱਸਿਆ ਕਿ ਪੰਜਾਬ ਵਿੱਚੋਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚੋਂ 20 ਲੜਕੀਆਂ ਦਾ ਪ੍ਰੀਆਰਡੀ ਕੈਂਪ ਜੈਪੁਰ (ਰਾਜਸਥਾਨ) ਵਿੱਚ 14 ਤੋਂ 23 ਅਕਤੂਬਰ ਤਕ ਲਗਾਇਆ ਗਿਆ ਸੀ। ਇਸ ਵਿੱਚ ਪਟੇਲ ਕਾਲਜ ਦੀ ਐੱਨਐੱਸਐੱਸ ਵਾਲੰਟੀਅਰ ਭਾਵਨਾ ਨੇ ਪਰੇਡ, ਸੱਭਿਆਚਾਰਕ ਪ੍ਰੋਗਰਾਮ ਅਤੇ ਹੋਰ ਗਤੀਵਿਧੀਆਂ ਵਿੱਚ ਭਾਗ ਲਿਆ। ਭਾਵਨਾ ਨੂੰ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ੍ਹ ਨਾਲ ਸਨਮਾਨਿਆ ਗਿਆ। ਇਸ ਮੌਕੇ ਡਾ. ਅਰੁਣ ਜੈਨ, ਡਾ. ਜੈਦੀਪ ਸਿੰਘ, ਡਾ. ਗੁਰਜਿੰਦਰ ਸਿੰਘ, ਡਾ. ਸੋਹਨ ਸਿੰਘ ਰਾਣਾ, ਪ੍ਰੋ. ਏਕਾਂਤ ਗੁਪਤਾ ਅਤੇ ਸਮੂਹ ਵਾਲੰਟੀਅਰਾਂ ਨੇ ਭਾਵਨਾ ਨੂੰ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ