ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗੜ ਵੱਲੋਂ ਪਿੰਡ ਦੀ ਨਵੀਂ ਚੁਣੀ ਪੰਚਾਇਤ ਦਾ ਸਨਮਾਨ

11:02 AM Oct 20, 2024 IST
ਪਿੰਡ ਕਾਂਗੜ ’ਚ ਨਵੀਂ ਚੁਣੀ ਪੰਚਾਇਤ ਨਾਲ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ।

ਨਿੱਜੀ ਪੱਤਰ ਪ੍ਰੇਰਕ
ਭਾਈ ਰੂਪਾ, 19 ਅਕਤੂਬਰ
ਪਿੰਡ ਕਾਂਗੜ ਦੇ ਨਵੇਂ ਚੁਣੇ ਗਏ ਸਰਪੰਚ ਨਸੀਬ ਕੌਰ ਅਤੇ ਪੰਚਾਇਤ ਮੈਂਬਰਾਂ ਦਾ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੰਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਨਵੀਂ ਚੁਣੀ ਪੰਚਾਇਤ ਨੇ ਸ੍ਰੀ ਕਾਂਗੜ ਦੇ ਗ੍ਰਹਿ ਪਹੁੰਚ ਕੇ ਮੁਲਾਕਾਤ ਕੀਤੀ। ਸ੍ਰੀ ਕਾਂਗੜ ਨੇ ਨਵੇਂ ਬਣੇ ਸਰਪੰਚ ਨਸੀਬ ਕੌਰ, ਪੰਚ ਹਰਜੀਵਨ ਸਿੰਘ, ਪੰਚ ਜੁਗਿੰਦਰ ਸਿੰਘ ਗਿੰਦਰ, ਪੰਚ ਅਜਾਇਬ ਸਿੰਘ ਸੰਧੂ, ਪੰਚ ਅਮਰਜੀਤ ਕੌਰ ਅਤੇ ਪੰਚ ਸਨਦੀਪ ਰਾਣੀ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਪਿੰਡ ਦੇ ਵਿਕਾਸ ਵਿਚ ਤਨਦੇਹੀ ਨਾਲ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਪਣੇ ਵੱਲੋਂ ਨਵੀਂ ਚੁਣੀ ਪੰਚਾਇਤ ਦਾ ਹਰ ਕੰਮ ਵਿੱਚ ਪੂਰਾ ਸਾਥ ਦੇਣ ਦਾ ਵੀ ਭਰੋਸਾ ਦਿੱਤਾ। ਇਸ ਸਮੇਂ ਡਾ. ਸਵਰਨਜੀਤ ਕਾਕਾ, ਸਾਬਕਾ ਸਰਪੰਚ ਗੁਰਪ੍ਰਤਾਪ ਸਿੰਘ, ਗੋਰਾ ਕਾਂਗੜ, ਗੁਰਤੇਜ ਸਿੰਘ, ਹਰਜਿੰਦਰ ਸਿੰਘ, ਗੁਰਵੀਰ ਸੰਧੂ, ਜਸਵਿੰਦਰ ਸਿੰਘ, ਅੰਗਰੇਜ਼ ਸਿੰਘ, ਜਸਮੇਲ ਸਿੰਘ, ਲਖਵਿੰਦਰ ਸੰਧੂ, ਬਿੰਦਰ ਸੰਧੂ, ਸੁਖਦੀਪ ਧਾਲੀਵਾਲ ਤੇ ਗੁਰਵਿੰਦਰ ਸੰਧੂ ਹਾਜ਼ਰ ਸਨ।

Advertisement

Advertisement