ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਲਕਾਰ ਸਿੱਧੂ ਵੱਲੋਂ ਨਵੀਂ ਚੁਣੀ ਪੰਚਾਇਤ ਦਾ ਸਨਮਾਨ

08:01 AM Oct 18, 2024 IST
ਵਿਧਾਇਕ ਬਲਕਾਰ ਸਿੱਧੂ ਨਾਲ ਕੋਠਾ ਗੁਰੂ ਖ਼ੁਰਦ ਦੀ ਨਵੀਂ ਚੁਣੀ ਪੰਚਾਇਤ।

ਭਗਤਾ ਭਾਈ: ਪਿੰਡ ਕੋਠਾ ਗੁਰੂ ਖ਼ੁਰਦ ਦੀ ਚੋਣ ਵਿੱਚ ਸੁਖਵਿੰਦਰ ਕੌਰ ਢਿੱਲੋਂ ਸਰਪੰਚ ਚੁਣੇ ਗਏ ਹਨ। ਸੁਖਵਿੰਦਰ ਕੌਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਪਾਲਾ ਸਿੰਘ ਢਿੱਲੋਂ ਦੇ ਮਾਤਾ ਹਨ। ਬਲਜਿੰਦਰ ਸਿੰਘ , ਬਲਜੀਤ ਸਿੰਘ, ਅਮਰਜੀਤ ਕੌਰ ਅਤੇ ਗੁਰਮੀਤ ਕੌਰ ਪੰਚ ਚੁਣੇ ਗਏ ਹਨ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸਰਪੰਚ ਸੁਖਵਿੰਦਰ ਕੌਰ ਢਿਲੋਂ, ਪਾਲਾ ਢਿੱਲੋਂ ਸਮੇਤ ਨਵੀਂ ਚੁਣੀ ਪੰਚਾਇਤ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਪਿੰਡ ਦੀ ਭਲਾਈ ਲਈ ਕੰਮ ਕਰਨ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਨਵੀਂ ਚੁਣੀ ਪੰਚਾਇਤ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਜਿੱਤ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ। ਸਰਪੰਚ ਸੁਖਵਿੰਦਰ ਕੌਰ ਤੇ ਬਾਕੀ ਪੰਚਾਂ ਨੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ

Advertisement

Advertisement