For the best experience, open
https://m.punjabitribuneonline.com
on your mobile browser.
Advertisement

ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ

06:30 AM Apr 26, 2024 IST
ਅਕਾਲੀ ਦਲ ਦੇ ਨਵ ਨਿਯੁਕਤ ਅਹੁਦੇਦਾਰਾਂ ਦਾ ਸਨਮਾਨ
ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹੋਰ ਆਗੂ। -ਫ਼ੋਟੋ: ਸੂਦ
Advertisement

ਪੱਤਰ ਪ੍ਰੇਰਕ
ਅਮਲੋਹ, 25 ਅਪਰੈਲ
ਸ਼੍ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਅਮਲੋਹ ਦੇ ਆਗੂਆਂ ਤੇ ਵਰਕਰਾਂ ਦੀ ਪਾਰਟੀ ਅੰਦਰ ਮਿਹਨਤ ਨੂੰ ਦੇਖਦੇ ਹੋਏ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਸਿਫਾਰਸ਼ ’ਤੇ ਸੂਬਾ ਪੱਧਰੀ ਅਹੁਦੇ ਦੇ ਕੇ ਆਗੂਆਂ ਨੂੰ ਮਾਣ-ਸਤਿਕਾਰ ਦਿੱਤਾ ਗਿਆ ਹੈ। ਇਸ ਤਹਿਤ ਪਾਰਟੀ ਦਫ਼ਤਰ ਅਮਲੋਹ ਵਿੱਚ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਨੂੰ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਆਦਿ ਨੇ ਸੰਬੋਧਨ ਕੀਤਾ। ਨਵ-ਨਿਯੁਕਤ ਆਗੂਆਂ ਵਿੱਚ ਕਰਮਜੀਤ ਸਿੰਘ ਭਗੜਾਣਾ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਮੁੱਢੜੀਆ, ਭਾਰਤ ਭੂਸ਼ਨ ਟੋਨੀ ਅਤੇ ਸੁਖਵਿੰਦਰ ਸਿੰਘ ਭਾਂਬਰੀ ਨੂੰ ਸੂਬਾ ਮੀਤ ਪ੍ਰਧਾਨ, ਰਣਜੀਤ ਸਿੰਘ ਘੋਲਾ ਰੁੜਕੀ, ਭਿੰਦਰ ਸਿੰਘ ਮੰਡੀ ਨੂੰ ਮੈਂਬਰ ਪੀ.ਏ.ਸੀ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਸ਼ਰਧਾ ਸਿੰਘ ਛੰਨਾ, ਬਲਤੇਜ ਸਿੰਘ ਮਹਿਮੂਦਪੁਰ ਅਤੇ ਸੋਮਨਾਥ ਅਜਨਾਲੀ, ਰਾਕੇਸ਼ ਕੁਮਾਰ ਸੋਫ਼ਤ, ਫੋਰਮੈਨ ਬਲਵੀਰ ਸਿੰਘ ਸਿੱਧੂ, ਹਰਮਿੰਦਰ ਸਿੰਘ ਕੁੰਭੜਾ ਤੇ ਅਮਰਦੀਪ ਸਿੰਘ ਪ੍ਰਿੰਸ ਛੱਤਵਾਲ ਸ਼ਾਮਲ ਸਨ।

Advertisement

Advertisement
Author Image

joginder kumar

View all posts

Advertisement
Advertisement
×