ਸ਼ਾਹੀ ਇਮਾਮ ਵੱਲੋਂ ਨਵ-ਨਿਯੁਕਤ ਮੁਤਵੱਲੀਆਂ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਦਸੰਬਰ
ਸਥਾਨਕ ਮੋਚਪੁਰਾ ਬਾਜ਼ਾਰ ਸਥਿਤ ਮਸਜਿਦ ਦੋ ਮੰਜ਼ਿਲਾ ’ਚ ਮਰਹੂਮ ਕਾਰੀ ਅਲਤਾਫ਼ ਉਰ ਰਹਿਮਾਨ ਲੁਧਿਆਣਵੀ ਦੇ ਪੁੱਤਰ ਮੁਹੰਮਦ ਜਯੀਦ ਅਤੇ ਅਜੀਜ ਉਰ ਰਹਿਮਾਨ ਨੂੰ ਦਸਤਾਰਬੰਦੀ ਕਰਕੇ ਮੁਤਵੱਲੀ ਬਣਾਇਆ ਗਿਆ। ਇਸ ਮੌਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਨਵ ਨਿਯੁਕਤ ਮੁਤਵੱਲੀਆਂ ਮੁਹੰਮਦ ਜਯੀਦ ਅਤੇ ਅਜੀਜ ਉਰ ਰਹਿਮਾਨ ਦਾ ਸਨਮਾਨ ਕੀਤਾ। ਇਸ ਮੌਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਨੇ ਕਿਹਾ ਕਿ ਇੱਕ ਚੰਗੀ ਸੋਚ ਨਾਲ ਸਮਾਜ ਦੀ ਸੇਵਾ ਅਤੇ ਸਰਵ ਧਰਮ ਦਾ ਸਨਮਾਨ ਕਰਨ ਦੀ ਪ੍ਰੇਰਣਾ ਸਮੇਂ ਦੀ ਲੋੜ ਹੈ ਅਤੇ ਧਾਰਮਿਕ ਮੁਖੀਆਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਾਰੀ ਅਲਤਾਫ ਉਰ ਰਹਿਮਾਨ ਲੁਧਿਆਣਵੀਂ ਲਈ ਦੁਆ ਕਰਦਿਆਂ ਉਨ੍ਹਾਂ ਦੇ ਪੁੱਤਰਾਂ ਦੇ ਸਮਰਥਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਹ ਦੁਆ ਕਰਨੀ ਚਾਹੀਦੀ ਹੈ ਕਿ ਇਹ ਦੋਨੋ ਭਰਾ ਖਾਨਦਾਨੀ ਰਿਵਾਇਤਾਂ ਨੂੰ ਅੱਗੇ ਵਧਾਉਣ ਅਤੇ ਸਮਾਜ ’ਚ ਆਪਣੇ ਪਿਤਾ ਵਾਂਗ ਹੀ ਨੇਕੀ ਦੇ ਕੰਮਾਂ ’ਚ ਆਪਣਾ ਯੋਗਦਾਨ ਦੇਣ। ਇਸ ਮੌਕੇ ਜਨਾਬ ਸਲੀਮ ਅਖਤਰ ਚੰਡੀਗੜ, ਮੁਨੀਰ ਸਾਹਿਬ ਮਾਲੇਰਕੋਟਲਾ, ਡਾ. ਤਮੀਜ ਉਰ ਰਹਿਮਾਨ ਸਹਾਰਨਪੁਰ, ਅਬਦੁੱਲਮਨਨਾ ਲੁਧਿਆਣਾ, ਸ਼ਾਮਿਲ ਬੁਖਾਰੀ ਮਾਲੇਰਕੋਟਲਾ ਅਤੇ ਮੁਹੰਮਦ ਹਨੀਫ ਪਟਿਆਲਾ ਆਦਿ ਮੌਜੂਦ ਸਨ।