For the best experience, open
https://m.punjabitribuneonline.com
on your mobile browser.
Advertisement

ਮੈਰਿਟ ’ਚ ਆਏ ਵਿਦਿਆਰਥੀਆਂ ਦਾ ਸਨਮਾਨ

07:58 AM May 14, 2024 IST
ਮੈਰਿਟ ’ਚ ਆਏ ਵਿਦਿਆਰਥੀਆਂ ਦਾ ਸਨਮਾਨ
ਸੰਗਰੂਰ ’ਚ ਮੈਰਿਟ ਵਿੱਚ ਆਏ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ। ਫੋਟੋ: ਲਾਲੀ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਮਈ
ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਪ੍ਰਬੰਧਕੀ ਕਮੇਟੀ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ ਸਰਕਾਰੀ ਸਕੂਲਾਂ ਦੇ ਮੈਰਿਟ ਵਿੱਚ ਆਏ 16 ਵਿਦਿਆਰਥੀਆਂ ਦੇ ਸਨਮਾਨ ’ਚ ਸਮਾਗਮ ਇੱਥੇ ਅਗਰਵਾਲ ਧਰਮਸ਼ਾਲਾ ਵਿੱਚ ਕਰਵਾਇਆ ਗਿਆ। ਇਹ ਸਮਾਗਮ ਮਾਂ ਦਿਵਸ ਅਤੇ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਦੌਰਾਨ ਮੈਰਿਟ ਵਾਲੇ 16 ਵਿਦਿਆਰਥੀਆਂ ਨੂੰ ਹੀ ਮੁੱਖ ਮਹਿਮਾਨ ਬਣਾਇਆ ਗਿਆ। ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਪ੍ਰਿੰਸੀਪਲ ਨੀਲਮਜੀਤ ਕੌਰ, ਮੁੱਖ ਪ੍ਰਬੰਧਕ ਦੇਵੀ ਦਿਆਲ ਅਤੇ ਫਕੀਰ ਸਿੰਘ ਟਿੱਬਾ ਨੇ ਮੈਰਿਟ ਵਿੱਚ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਸਚਿਨ ਸਿੰਗਲਾ ਦੇ ਮੰਚ ਸੰਚਾਲਨ ਦੌਰਾਨ ਵਿਦਿਆਰਥਣ ਬੇਅੰਤ ਕੌਰ, ਰੀਆ ਸ਼ਰਮਾ ਅਤੇ ਵਿਦਿਆਰਥੀ ਸੁਖਵੀਰ ਸਿੰਘ ਨੇ ਮੈਰਿਟ ਵਿੱਚ ਆਉਣ ਲਈ ਕੀਤੀ ਮਿਹਨਤ ਦੇ ਤਜਰਬਾ ਸਾਂਝਾ ਕੀਤਾ।
ਅੱਠਵੀ ਜਮਾਤ ਵਿੱਚੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਅਰਮਾਨਦੀਪ ਸਿੰਘ ਸਅਸ ਰੱਤੋਕੇ, ਖੁਸਪ੍ਰੀਤ ਕੌਰ ਸਸਸਸ ਲਹਿਲ ਕਲਾਂ, ਹਰਮਨਪ੍ਰੀਤ ਕੌਰ ਸਸਸਸ ਮੂਣਕ (ਕੰਨਿਆਂ), ਸਚਿਨ ਸਮਸਸਸ ਮਾਂਡਵੀ, ਪ੍ਰਿੰਯਕਾ ਸਸਸਸ ਸੁਨਾਮ (ਕੰਨਿਆਂ), ਜਸਪ੍ਰੀਤ ਕੌਰ ਸਸਸਸ ਭੁੱਲਰਹੇੜੀ, ਦਸਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਆਈ ਵਿਦਿਆਰਥਣ ਮਾਇਲੀ ਸਸਸਸ ਚੀਮਾਂ, ਬੇਅੰਤ ਕੌਰ ਸਸਸਸ ਸੁਨਾਮ (ਕੰਨਿਆਂ), ਰੀਆ ਸ਼ਰਮਾ ਸਸਸਸ ਲਹਿਲ ਕਲਾਂ, ਪ੍ਰਭਜੋਤ ਕੌਰ ਸਸਸਸ ਲਹਿਲ ਕਲਾਂ, ਗਗਨਜੀਤ ਕੌਰ ਸਸਸਸ ਲਹਿਰਾਗਾਗਾ (ਕੰਨਿਆਂ) ਅਤੇ ਬਾਰਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਆਈ ਵਿਦਿਆਰਥਣ ਚਾਹਤ ਵਰਮਾ ਸਸਸਸ ਸੁਨਾਮ (ਕੰਨਿਆਂ), ਮਨਪ੍ਰੀਤ ਕੌਰ ਸਸਸਸ ਡੂਡੀਆਂ, ਜਸਨਦੀਪ ਕੌਰ ਸਸਸਸ ਲਹਿਲ ਕਲਾਂ, ਸੁਖਵੀਰ ਸਿੰਘ ਸਸਸਸ ਮਹਿਲਾਂ, ਕੇਸਵ ਸਿੰਘ ਸਸਸਸ ਭਵਾਨੀਗੜ (ਲੜਕੇ) ਨੂੰ ਪ੍ਰਸ਼ੰਸ਼ਾ ਪੱਤਰ, ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।

Advertisement

Advertisement
Author Image

Advertisement
Advertisement
×