ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
09:00 AM May 25, 2024 IST
Advertisement
ਬਠਿੰਡਾ:
Advertisement
ਸੀਬੀਐੱਸਈ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਸੇਂਟ ਜੇਵੀਅਰਜ਼ ਸਕੂਲ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਕੂਲ ਮੈਨੇਜਮੈਂਟ ਵੱਲੋਂ ਹੋਣਹਾਰ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਦਸਵੀਂ ਜਮਾਤ ਵਿਚੋਂ ਸਕੂਲ ’ਚੋਂ ਪਹਿਲਾ ਸਥਾਨ ਪ੍ਰਭਨੂਰ ਸਿੰਘ ਕਲਸੀ, ਦੂਜਾ ਸਥਾਨ ਸਾਹਿਬਜੀਤ ਸਿੰਘ ਦੰਦੀਵਾਲ, ਇਸ਼ੀਕਾ, ਤੀਜਾ ਸਥਾਨ ਨਵਿਆ ਮੰਗਲਾ ਨੇ ਪ੍ਰਾਪਤ ਕੀਤਾ। ਬਾਰ੍ਹਵੀਂ ਜਮਾਤ ਦੇ ਸਾਇੰਸ ਵਿਸ਼ੇ ਦੇ ਵਿਦਿਆਰਥੀ ਪਰਵ ਬਾਂਸਲ, ਅਦਿੱਤਿਆ ਗੋਇਲ, ਕਾਮਰਸ ਵਿੱਚੋਂ ਭਵਯਾ ਜਿੰਦਲ, ਦੀਪਿਕਾ ਬਾਂਸਲ ਅਤੇ ਨਵਕਰਨ ਸਿੰਘ ਅਤੇ ਆਰਟਸ ਵਿਸ਼ੇ ਸੁਖਨੂਰ ਕੌਰ, ਅਮਾਨਤ ਬਰਾੜ ਤੇ ਯਤਿਸ਼ ਚਾਵਲਾ ਸਕੂਲ ਅੱਵਲ ਰਹੇ। ਡਾ. ਸਾਬੀਆ ਹਾਂਡਾ, ਏਮਸ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਫ਼ਾਦਰ ਸਿਡਲਾਏ ਫਰਟਾਡੋ, ਸਕੂਲ ਕੋਆਡੀਨੇਟਰ ਅਰਚਨਾ ਰਾਜਪੂਤ, ਸਕੂਲ ਸੁਪਰਵਾਈਜ਼ਰ ਨੂਪੁਰ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement