For the best experience, open
https://m.punjabitribuneonline.com
on your mobile browser.
Advertisement

ਕੁਰੜੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

06:15 AM May 03, 2024 IST
ਕੁਰੜੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਡਾ ਬਲਬੀਰ ਸਿੰਘ ਢੋਲ ਤੇ ਹੋਰ। -ਫੋਟੋ: ਚਿੱਲਾ
Advertisement

ਬਨੂੜ: ਸੇਵਾਮੁਕਤ ਪੀਸੀਐੱਸ ਅਧਿਕਾਰੀਆਂ ਦੀ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਅਤੇ ਸਕੂਲ ਸਿੱਖਿਆ ਵਿਭਾਗ ਦੇ ਸਾਬਕਾ ਡੀਪੀਆਈ ਡਾ. ਬਲਬੀਰ ਸਿੰਘ ਢੋਲ ਨੇ ਆਖਿਆ ਹੈ ਕਿ ਵਿਦਿਆਰਥੀ ਆਪਣੇ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਮਿਹਨਤ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ। ਉਹ ਅੱਜ ਆਪਣੇ ਜੱਦੀ ਪਿੰਡ ਕੁਰੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਮਗਰੋਂ ਸਕੂਲੀ ਬੱਚਿਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਮੋਹਰੀ ਵਿਦਿਆਰਥੀਆਂ ਨੂੰ ਆਪਣੇ ਕੋਲੋਂ ਨਕਦ ਇਨਾਮ ਦਿੱਤੇ ਤੇ ਅਗਲੇਰੀ ਪੜ੍ਹਾਈ ਲਈ ਲੋੜੀਂਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਪਿੰਡ ਦੇ ਸਰਪੰਚ ਛੱਜਾ ਸਿੰਘ ਨੇ ਵਿਦਿਆਰਥੀਆਂ ਨੂੰ ਮਿੱਟੀ ਦੀਆਂ ਬੋਤਲਾਂ ਤੇ ਸਟੇਸ਼ਨਰੀ ਵੰਡੀ। ਪ੍ਰਿੰਸੀਪਲ ਆਕ੍ਰਿਤੀ ਨੇ ਦੱਸਿਆ ਕਿ ਅੱਠਵੀਂ ਵਿੱਚ ਸਾਨੀਆ ਭੁੱਟੋ, ਅਨਮੋਲਦੀਪ ਕੌਰ ਤੇ ਨਵਜੋਤ ਸਿੰਘ, ਦਸਵੀਂ ਵਿੱਚ ਹਰਮਨਦੀਪ ਕੌਰ, ਹਰਮਨਜੋਤ ਕੌਰ ਤੇ ਸਤਵਿੰਦਰ ਕੌਰ, ਬਾਰ੍ਹਵੀਂ ਵਿੱਚ ਹਰਮਨਦੀਪ ਕੌਰ, ਸਮੀਨਾ, ਜਸਪ੍ਰੀਤ ਕੌਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ ਹਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×