For the best experience, open
https://m.punjabitribuneonline.com
on your mobile browser.
Advertisement

ਗਹੂੰਣ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

09:50 AM Apr 22, 2024 IST
ਗਹੂੰਣ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ
ਹੋਣਹਾਰ ਵਿਦਿਆਰਥਣਾਂ ਦਾ ਸਨਮਾਨ ਕਰਦੇ ਹੋਏ ਸਕੂਲ ਮੁਖੀ ਰਾਣਾ ਹਰਵਿੰਦਰ ਪਾਲ ਸਿੰਘ ਤੇ ਸਟਾਫ।
Advertisement

ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 21 ਅਪਰੈਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੂੰਣ ਦਾ ਦਸਵੀਂ ਦਾ ਨਤੀਜਾ 100 ਫ਼ੀਸਦ ਰਿਹਾ। ਸਕੂਲ ਮੁਖੀ ਰਾਣਾ ਹਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਕੂਲ ਦੇ ਸਾਰੇ 51 ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ। ਉਨ੍ਹਾਂ ਦੱਸਿਆ ਕਿ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲੜਕੀਆਂ ਨੇ ਹਾਸਲ ਕੀਤੀਆਂ। ਵਿਦਿਆਰਥਣ ਗੁਰਦੀਪ ਕੌਰ ਨੇ ਕੁੱਲ 650 ਵਿੱਚੋਂ 612 ਅੰਕਾਂ ਨਾਲ (94.15 ਫ਼ੀਸਦ) ਪਹਿਲਾ, ਹਰਸਿਮਰਨ ਕੌਰ ਨੇ 597 ਅੰਕਾਂ (91.85 ਫ਼ੀਸਦ) ਨਾਲ ਦੂਜਾ ਅਤੇ ਰਾਜਪ੍ਰੀਤ ਕੌਰ ਨੇ 591 ਅੰਕਾਂ (90.92 ਫ਼ੀਸਦ) ਨਾਲ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ 10 ਵਿਦਿਆਰਥੀਆਂ ਨੇ 80 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ। ਵਿਦਿਆਰਥੀਆਂ ਦੇ ਸਨਮਾਨ ਸਮਾਰੋਹ ਵਿੱਚ ਸਕੂਲ ਸਟਾਫ ਦੇ ਰਵਨੀਤ ਕੌਰ, ਰੁਪਿੰਦਰ ਕੌਰ, ਸੰਦੀਪ ਕੌਰ, ਜਸਵਿੰਦਰ ਕੌਰ, ਚੰਚਲ ਕੁਮਾਰੀ, ਗੁਰਦੀਪ ਕੌਰ, ਹਰਬਿੰਦਰ ਸਿੰਘ, ਅਸ਼ਵਨੀ ਕੁਮਾਰ, ਕੇਵਲ ਰਾਮ, ਝਲਮਣ ਰਾਮ, ਲਵਪ੍ਰੀਤ ਸਿੰਘ ਤੇ ਅਮਿਤ ਕੁਮਾਰ ਆਦਿ ਅਧਿਆਪਕ ਸ਼ਾਮਲ ਹੋਏ। ਇਸ ਮੌਕੇ ਰਾਣਾ ਹਰਵਿੰਦਰ ਪਾਲ ਸਿੰਘ ਨੇ ਸਕੂਲ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿੱਚ ਹੋਰ ਵੀ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ।

Advertisement

Advertisement
Author Image

Advertisement
Advertisement
×