For the best experience, open
https://m.punjabitribuneonline.com
on your mobile browser.
Advertisement

ਬਲੱਗਣਾ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

10:43 AM May 20, 2024 IST
ਬਲੱਗਣਾ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
Advertisement

ਪੱਤਰ ਪ੍ਰੇਰਕ
ਦਸੂਹਾ, 19 ਮਈ
ਇਥੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਬਲੱਗਣਾ ਵਿਖੇ ਪ੍ਰਿੰ. ਰਾਜੇਸ਼ ਗੁਪਤਾ ਦੀ ਅਗਵਾਈ ਹੇਠ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਬੰਧੀ ਸਮਾਗਮ ਵਿੱਚ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਐਡਵੋਕੇਟ ਵਿਜੈ ਕੁਮਾਰ ਬੱਸੀ ਤੇ ਪ੍ਰਧਾਨ ਸੁਤੰਤਰ ਕੁਮਾਰ ਚੋਪੜਾ ਬਤੌਰ ਮੁੱਖ ਮਹਿਮਾਨ ਪੁੱਜੇ। ਮਹਿਮਾਨਾਂ ਵੱਲੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬਾਰ੍ਹਵੀਂ ਜਮਾਤ ਹਿਊਮਨਿਟੀਜ਼ ਗਰੁੱਪ ਦੀ ਪੂਨਮ ਦੇਵੀ, ਅਨੀਸ਼ਾ ਅਤੇ ਸਨਪ੍ਰੀਤ ਕੌਰ, ਸਾਇੰਸ ਗਰੁੱਪ ਦੀ ਸਾਹਿਲ ਸਿੱਧੂ, ਤ੍ਰਿਸ਼ਾ ਦੇਵੀ ਤੇ ਤਜਸਵੀਰ ਸਿੰਘ, ਦਸਵੀਂ ਜਮਾਤ ਦੇ ਗੁਰਨੂਰ ਸਿੰਘ, ਅਨੋਸ਼ ਅਤੇ ਮਮਤਾ ਤੇ ਅਸ਼ਮੀਤ ਸਿੰਘ, ਅੱਠਵੀਂ ਜਮਾਤ ਦੀ ਮੁਸਕਾਨ, ਮੰਗਦੀਪ ਸਿੰਘ ਅਤੇ ਮੁਸਕਾਨ ਨੂੰ ਟਰਾਫੀਆਂ ਤੇ ਨਗਦ ਰਾਸ਼ੀ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਇਸ ਉਪਲੱਬਧੀ ਦਾ ਸਿਹਰਾ ਪ੍ਰਿੰਸੀਪਲ ਰਾਜੇਸ਼ ਗੁਪਤਾ ਦੀ ਯੋਗ ਅਗਵਾਈ ਅਤੇ ਮਿਹਨਤੀ ਸਟਾਫ ਸਿਰ ਬੰਨ੍ਹਿਆ।

Advertisement

Advertisement
Author Image

sukhwinder singh

View all posts

Advertisement
Advertisement
×