ਸਕੂਲ ਦੇ ਸਾਲਾਨਾ ਸਮਾਗਮ ’ਚ ਹੋਣਹਾਰਾਂ ਦਾ ਸਨਮਾਨ
ਹਤਿੰਦਰ ਮਹਿਤਾ
ਜਲੰਧਰ, 5 ਦਸੰਬਰ
ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਸੱਤੋਵਾਲੀ ਰੋਡ, ਆਦਮਪੁਰ ਨੇ ਤੀਸਰਾ ਸਲਾਨਾ ਸਮਾਗਮ ਰੈਮਿਨੀਸੇਂਸ ਗੈਲੋਰ ਥੀਮ ’ਤੇ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਆਪ ਵਿਧਾਇਕ ਰਮਨ ਅਰੋੜਾਗਰੁੱਪ ਕੈਪਟਨ ਐਸ.ਐਮ ਟਾਂਗਰੀ ਮੁੱਖ ਪ੍ਰਬੰਧਕੀ ਅਧਿਕਾਰੀ ਏਅਰ ਫੋਰਸ ਸਟੇਸ਼ਨ ਨਜਫ਼ਗੜ੍ਹ, ਦਿੱਲੀ ਵਜੋਂ ਸ਼ਾਮਲ ਹੋਏ ਅਤੇ ਏਆਈਜੀ ਜਗਜੀਤ ਸਿੰਘ ਸਰੋਆ, ਡਾ. ਰਾਜੇਸ਼ ਬੱਗਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਸਨ। ਚੇਅਰਮੈਨ ਜਗਦੀਸ਼ ਪਸਰੀਚਾ, ਮੀਨਾ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ, ਦਿਸ਼ਾ ਅਰੋੜਾ, ਸੁਖਦੇਵ ਅਰੋੜਾ, ਨਿਖਿਲ ਪਸਰੀਚਾ, ਨਿਹਾਰਿਕਾ ਪਸਰੀਚਾ ਅਤੇ ਸਮੂਹ ਮੈਨੇਜਮੈਂਟ ਦੇ ਪਰਿਵਾਰ ਦੇ ਨਾਲ ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ, ਉਪ-ਪ੍ਰਿੰਸੀਪਲ ਪੂਜਾ ਠਾਕੁਰ, ਮੁੱਖ ਵਿਦਿਅਕ ਸਲਾਹਕਾਰ ਸੁਸ਼ਮਾ ਵਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਇਸ ਉਪਰੰਤ ਭਾਸ਼ਾ-ਕੌਸ਼ਲ, ਸਿੱਖਿਆ ਖੇਤਰ ਅਤੇ ਖੇਡਾਂ ਦੇ ਕੰਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਆ ਗਿਆ। ਖੇਡ ਜਗਤ ਵਿੱਚ ਆਪਣਾ ਨਾਂ ਰੌਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਕ੍ਰਿਸਟੀਨਾ ਅਤੇ ਪ੍ਰਕਿਰਤੀ ਨੂੰ ਨਕਦ ਗਿਆਰਾਂ ਹਜ਼ਾਰ ਅਤੇ ਕ੍ਰਿਤਿਕਾ, ਅਵਨੀ, ਆਰੀਅਨ ਨੂੰ 5100 ਰੁਪਏ ਦੀ ਰਾਸ਼ੀ ਦਿੱਤੀ ਗਈ।