For the best experience, open
https://m.punjabitribuneonline.com
on your mobile browser.
Advertisement

ਤਗਮਾ ਜੇਤੂ ਖਿਡਾਰੀਆਂ ਦਾ ਸਨਮਾਨ

07:06 AM Mar 16, 2024 IST
ਤਗਮਾ ਜੇਤੂ ਖਿਡਾਰੀਆਂ ਦਾ ਸਨਮਾਨ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਮੁਹਾਲੀ: ਜ਼ਿਲ੍ਹਾ ਅਥਲੈਟਿਕ ਐਸੋਸੀਏਸ਼ਨ ਮੁਹਾਲੀ ਵੱਲੋਂ ਜ਼ਿਲ੍ਹੇ ਦੇ ਕੌਮੀ ਅਤੇ ਰਾਜ ਪੱਧਰ ਤਗਮਾ ਜਿੱਤਣ ਵਾਲੇ 27 ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਨ੍ਹਾਂ ਖਿਡਾਰੀਆਂ ਨੂੰ ਲਗਪਗ ਇੱਕ ਲੱਖ ਰੁਪਏ ਨਗਦ ਵੰਡੇ ਗਏ। ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਨਿਹਾਰਿਕਾ ਵਸ਼ਿਸਟ, ਵਰਿੰਦਰਪਾਲ ਸਿੰਘ ਨੂੰ ਸੀਨੀਅਰ ਵਰਗ ਵਿੱਚੋਂ, ਜੁਆਏ ਬੈਦਵਾਣ ਅਤੇ ਜਸ਼ਨਪ੍ਰੀਤ ਸਿੰਘ ਨੂੰ ਜੂਨੀਅਰ ਵਰਗ ਵਿੱਚੋਂ ਕੌਮੀ ਪੱਧਰ ’ਤੇ ਤਗ਼ਮੇ ਜਿੱਤਣ ਬਦਲੇ ਸਨਮਾਨਿਤ ਕੀਤਾ ਗਿਆ। ਪੈਰਾ ਵਰਗ ਵਿੱਚ ਅਨੰਨਿਆ ਬਾਂਸਲ, ਵਿਵੇਕ ਸ਼ਰਮਾ ਅਤੇ ਦਾਗ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਖਿਡਾਰੀਆਂ ਦਾ ਸਨਮਾਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਕੋਚ ਸਵਰਨ ਸਿੰਘ, ਪ੍ਰਧਾਨ ਮਲਕੀਅਤ ਸਿੰਘ, ਆਦਿ ਨੇ ਕੀਤਾ। ਰਾਜ ਪੱਧਰ ’ਤੇ ਜੇਤੂਆਂ ਦਾ ਸਨਮਾਨ ਵੀ ਕੀਤਾ ਗਿਆ। -ਖੇਤਰੀ ਪ੍ਰਤੀਨਿਧ

Advertisement

Advertisement
Author Image

joginder kumar

View all posts

Advertisement
Advertisement
×