ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਸਟਰੇਲੀਆ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਦਾ ਸਨਮਾਨ

10:18 AM Jul 15, 2024 IST
ਸ਼ਰਨਦੀਪ ਸਿੰਘ ਜੱਸੀ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ ਅਤੇ ਜਥੇਬੰਦੀਆਂ ਦੇ ਆਗੂ।

ਪੱਤਰ ਪ੍ਰੇਰਕ
ਟਾਂਡਾ, 14 ਜੁਲਾਈ
ਆਸਟਰੇਲੀਆ ਵਿੱਚ ਹੋਏ ਕੌਮਾਂਤਰੀ ਵੇਟ ਲਿਫਟਿੰਗ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਨੇੜਲੇ ਪਿੰਡ ਰੜ੍ਹਾ ਦੇ ਖਿਡਾਰੀ ਸ਼ਰਨਦੀਪ ਸਿੰਘ ਜੱਸੀ ਦਾ ਵੱਖ-ਵੱਖ ਜਥੇਬੰਦੀਆਂ ਵੱਲੋਂ ਸਨਮਾਨਤ ਕੀਤਾ ਗਿਆ। ਟਾਂਡਾ ਦੇ ਬ੍ਰਿਟਿਸ਼ ਐਕਸਪਰਟਸ ਇੰਸਟੀਚਿਊਟ ਵਿਚ ਹੋਏ ਸਮਾਗਮ ਦੌਰਾਨ ਫ਼ਤਹਿ ਅਕੈਡਮੀ ਵੱਲੋਂ ਐੱਮਡੀ ਤਜਿੰਦਰ ਸਿੰਘ ਢਿੱਲੋਂ, ਐੱਮਡੀ ਸੁਖਨਿੰਦਰ ਸਿੰਘ ਕਲੋਟੀ, ਤਰਨਜੀਤ ਸਿੰਘ, ਸੁਖਪਾਲ ਸਿੰਘ ਗੁਰਾਇਆ,ਅਮਜਦ ਅਲੀ ,ਪਰਮਜੀਤ ਥੋਮਸ ਅਤੇ ਸੁਖਦੀਪ ਸਿੰਘ ਦੀ ਦੇਖ ਰੇਖ ਹੇਠ ਜੱਸੀ ਨੂੰ ਯਾਦਗਾਰੀ ਚਿੰਨ੍ਹ ਅਤੇ 21 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਕ ਪ੍ਰਦੀਪ ਵਿਰਲੀ, ਕਿਸਾਨ ਆਗੂ ਅਮਰਜੀਤ ਸਿੰਘ ਰੜਾ, ਬਲਰਾਜ ਸਿੰਘ, ਹਾਕੀ ਕੋਚ ਪਾਲ ਸਿੰਘ, ਕੌਮਾਂਤਰੀ ਕਬੱਡੀ ਵਕਤਾ ਸੁਖਵੀਰ ਸਿੰਘ ਚੌਹਾਨ, ਜੀਤ ਸਿੰਘ, ਮਨਜੀਤ ਸਿੰਘ ਖਾਲਸਾ, ਡਾ.ਲਵਪ੍ਰੀਤ ਸਿੰਘ ਪਾਬਲਾ, ਓਕਾਰ ਸਿੰਘ ਧੁੱਗਾ, ਗਗਨ ਵੈਦ ਨੇ ਕਿਹਾ ਕਿ ਜੱਸੀ ਦੀ ਇਹ ਪ੍ਰਾਪਤੀ ਨੌਜਵਾਨ ਵੇਟ ਲਿਫਟਰਾਂ ਲਈ ਪ੍ਰੇਰਨਾ ਸਰੋਤ ਹੋਵੇਗੀ। ਇਸ ਮੌਕੇ ਦਿਲਬਾਗ ਸਿੰਘ ਸਹਿਬਾਜ਼ਪੁਰ, ਪ੍ਰੀਤਮ ਸਿੰਘ, ਬਲਰਾਜ ਸੈਣੀ, ਜਥੇਦਾਰ ਅਵਤਾਰ ਸਿੰਘ, ਪਰਮਾਨੰਦ ਦਵੇਦੀ ਅਤੇ ਤਰਨਜੀਤ ਸਿੰਘ ਵੀ ਮੌਜੂਦ ਸਨ।

Advertisement

Advertisement
Advertisement