ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਆੜ ਸਕੂਲ ਦੇ ਚਾਰ ਅਧਿਆਪਕਾਂ ਦਾ ਸਨਮਾਨ

07:33 AM Sep 12, 2024 IST
ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੇ ਅਧਿਆਪਕਾਂ ਨਾਲ ਪ੍ਰਬੰਧਕ ਕਮੇਟੀ। -ਫੋਟੋ: ਜੱਗੀ

ਪੱਤਰ ਪ੍ਰੇਰਕ
ਪਾਇਲ, 11 ਸਤੰਬਰ
ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੇ ਉਪ ਚੇਅਰਮੈਨ ਗੁਰਮੁੱਖ ਸਿੰਘ ਗੋਮੀ ਨੇ ਦੱਸਿਆ ਕਿ ਸੀਟੀ ਯੂਨੀਵਰਸਿਟੀ ਵੱਲੋਂ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਤੇ ਨਿੱਕੇ ਬੱਚਿਆਂ ਨੂੰ ਭਾਵੁਕ ਹੋਣ ਤੋਂ ਬਚਾਉਣ ਦੇ ਉਦੇਸ਼ ਨਾਲ ਇੱਕ ਵਰਕਸ਼ਾਪ ਲਗਾਈ ਗਈ, ਜਿਸ ਵਿੱਚ ਸਿਆੜ ਸਕੂਲ ਦੇ ਅਧਿਆਪਕਾਂ ਨੇ ਭਾਗ ਲਿਆ। ਉਨ੍ਹਾਂ ਵੱਲੋਂ ਉਪਰੋਕਤ ਵਿਸ਼ੇ ਸਬੰਧੀ ਗਿਆਨ ਨੂੰ ਪਰਖਣ ਅਤੇ ਦੂਸਰੇ ਪ੍ਰਤੀਯੋਗੀਆਂ ਨਾਲ ਗੰਭੀਰ ਮੁਕਾਬਲੇ ਪਿੱਛੋਂ ਸਕੂਲ ਦੇ ਚਾਰ ਅਧਿਆਪਕਾਂ- ਸੁਰਿੰਦਰ ਕੁਮਾਰ, ਮੀਨਾ ਸ਼ਰਮਾ, ਮਨਪ੍ਰੀਤ ਕੌਰ ਅਤੇ ਹਰਜੋਤ ਕੌਰ ਸਰਬੋਤਮ ਐਲਾਨੇ ਗਏ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀਆਂ ਨੇ ਸਰਵੋਤਮ ਐਲਾਨੇ ਗਏ ਅਧਿਆਪਕਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਪ੍ਰਿੰਸੀਪਲ ਨਵੀਨ ਬਾਂਸਲ, ਚੇਅਰਮੈਨ ਅਮਰਜੀਤ ਸਿੰਘ ਸਿੱਧੂ ਵੱਲੋਂ ਸ਼ਲਾਘਾ ਕੀਤੀ ਗਈ।

Advertisement

Advertisement