For the best experience, open
https://m.punjabitribuneonline.com
on your mobile browser.
Advertisement

ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ

07:41 AM Jun 29, 2024 IST
ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ
ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਦੇ ਹੋਏ ਮੇਜਰ ਜਨਰਲ ਅਰਵਿੰਦ ਯਾਦਵ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 28 ਜੂਨ
ਭਾਰਤੀ ਫੌਜ ਦੇ ਐਡੀਸ਼ਨਲ ਜਨਰਲ ਆਰਟਿਲਰੀ ਮੇਜਰ ਜਨਰਲ ਅਰਵਿੰਦ ਯਾਦਵ ਨੇ ਕਿਹਾ ਹੈ ਕਿ ਕੌਮ ਨੂੰ ਦੇਸ਼ ਲਈ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਜੋ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ, ਉਹ ਖਤਮ ਹੋ ਜਾਂਦੀ ਹੈ। ਸਮਾਜ ਨੂੰ ਹਮੇਸ਼ਾ ਦੇਸ਼ ਦੇ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਯਾਦਵ ਅੱਜ ਯੂਨੀਵਰਸਿਟੀ ਦੇ ਸੈਨੇਟ ਹਾਲ ਵਿੱਚ ਵਿਜੈ ਦਿਵਸ ਸਿਲਵਰ ਜੁਬਲੀ ਫੈਸਟੀਵਲ ਤਹਿਤ ਕਰਵਾਏ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੀਪ ਜਗਾ ਕੇ ਪ੍ਰੋਗਰਾਮ ਦਾ ਸ਼ੁਭ ਆਰੰਭ ਕੀਤਾ। ਇਸ ਮੌਕੇ ਉਨ੍ਹਾਂ ਨੇ ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਕ ਸੈਨਿਕ ਆਪਣਾ ਸਾਰਾ ਜੀਵਨ ਦੇਸ਼ ਦੀ ਸੇਵਾ ਤੇ ਸੁਰੱਖਿਆ ਨੂੰ ਸਮਰਪਿਤ ਕਰ ਦਿੰਦਾ ਹੈ। ਇਸ ਲਈ ਉਸ ਦਾ ਸਨਮਾਨ ਕਰਨਾ ਸਮਾਜ ਦੀ ਨੈਤਿਕ ਜ਼ਿੰਮੇਵਾਰੀ ਹੈ, ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਸੈਨਿਕਾਂ ਨੂੰ ਜੋੜਨ ਦਾ ਕੰਮ ਕਰਦੇ ਹਨ। ਪ੍ਰੋਗਰਾਮ ਵਿਚ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਮਹਾ ਸਿੰਘ ਪੂਨੀਆ ਨੇ ਦੱਸਿਆ ਕਿ ਕਾਰਗਿਲ ਦੇ ਸ਼ਹੀਦ ਸੈਨਿਕ ਸੰਜੀਵ ਕੁਮਾਰ ਦੀ ਮਾਤਾ ਪਾਰਵਤੀ ਦੇਵੀ, ਸ਼ਹੀਦ ਨਾਇਕ ਜਸਵਿੰਦਰ ਸਿੰਘ ਦੀ ਪਤਨੀ ਸਿਮਰਜੀਤ ਕੌਰ, ਸ਼ਹੀਦ ਸਿਪਾਹੀ ਗੁਲਾਬ ਸਿੰਘ ਦੀ ਮਾਤਾ ਮੇਰੋ ਦੇਵੀ, ਸ਼ਹੀਦ ਰਾਈਫਲਮੈਨ ਪਰਵੇਸ਼ ਕੁਮਾਰ ਦੀ ਮਾਤਾ ਕਮਲੇਸ਼ ਦੇਵੀ ਨੂੰ ਸਨਮਾਨਿਤ ਕੀਤਾ ਗਿਆ। ਸਾਰਿਆਂ ਨੂੰ ਸਨਮਾਨ ਵਜੋਂ 35-35 ਹਜ਼ਾਰ ਰੁਪਏ ਤੇ ਇਕ-ਇਕ ਸ਼ਾਲ ਦਿੱਤਾ ਗਿਆ। ਇਸ ਮੌਕੇ ਮੇਜਰ ਜਨਰਲ ਅਰਵਿੰਦ ਯਾਦਵ ਨੇ ਆਈਆਈਐੱਚਐੱਸ ਦੇ ਅਹਾਤੇ ਵਿਚ ਬੂਟੇ ਵੀ ਲਾਏ।

Advertisement

Advertisement
Author Image

joginder kumar

View all posts

Advertisement
Advertisement
×