For the best experience, open
https://m.punjabitribuneonline.com
on your mobile browser.
Advertisement

ਗ਼ਦਰ ਹੈਰੀਟੇਜ ਫਾਊਂਡੇਸ਼ਨ ਕੈਲੀਫੋਰਨੀਆ ਦੇ ਵਫ਼ਦ ਦਾ ਸਨਮਾਨ

08:03 AM Mar 21, 2024 IST
ਗ਼ਦਰ ਹੈਰੀਟੇਜ ਫਾਊਂਡੇਸ਼ਨ ਕੈਲੀਫੋਰਨੀਆ ਦੇ ਵਫ਼ਦ ਦਾ ਸਨਮਾਨ
ਦੇਸ਼ ਭਗਤ ਹਾਲ ਵਿੱਚ ਕਿਤਾਬਚਾ ‘ਗ਼ਦਰ ਦੀ ਪੈੜ’ ਲੋਕ ਅਰਪਣ ਕਰਦੇ ਹੋਏ ਪ੍ਰਬੰਧਕ।
Advertisement

ਪੱਤਰ ਪ੍ਰੇਰਕ
ਜਲੰਧਰ, 20 ਮਾਰਚ
ਗ਼ਦਰ ਹੈਰੀਟੇਜ ਫਾਊਂਡੇਸ਼ਨ ਕੈਲੀਫੋਰਨੀਆ ਦਾ ਵਫ਼ਦ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪੁੱਜਿਆ। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਵਫ਼ਦ ਦਾ ਸਵਾਗਤ ਕੀਤਾ ਗਿਆ। ਵਫ਼ਦ ਨੇ ਹਰ ਵਰ੍ਹੇ ਮਹਾਨ ਗ਼ਦਰ ਲਹਿਰ ਨੂੰ ਸਿਜਦਾ ਕਰਦਿਆਂ ਇਸ ਲਹਿਰ ਦੇ ਅਣਫ਼ੋਲੇ ਵਰਕੇ ਸੰਭਾਲਦਿਆਂ ‘ਗ਼ਦਰ ਦੀ ਪੈੜ’ ਨਾਮੀ ਜਾਰੀ ਕੀਤੀ ਜਾਂਦੀ ਪੱਤਰਿਕਾ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿੱਚ ਜਾਰੀ ਕੀਤੀ। ਵਫ਼ਦ ਵਿੱਚ ਕੈਲੀਫੋਰਨੀਆ ਤੋਂ ਮੱਖਣ ਬਾਸੀ, ਤਰਲੋਕ ਸਿੰਘ ਜੌਹਲ, ਅਮਰੀਕ ਸਿੰਘ ਖਿਡਾਲੀਆ, ਟੋਰਾਂਟੋ ਤੋਂ ਗੁਰਜੀਤ ਸਿੰਘ ਜੌਹਲ ਅਤੇ ਹਰਿਆਣਾ ਤੋਂ ਧਨਪਤ ਸਿੰਘ ਧਾਰਸੂਲ ਸ਼ਾਮਲ ਸਨ। ਦੇਸ਼ ਭਗਤ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਚਿਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ ਸਿੰਘ, ਹਰਮੇਸ਼ ਮਾਲੜੀ ਨੇ ਵਫ਼ਦ ਨੂੰ ਜੀ ਆਇਆਂ ਕਿਹਾ ਅਤੇ ਗ਼ਦਰ ਲਹਿਰ ਦੇ ਉਦੇਸ਼ਾਂ ਨੂੰ ਪਰਸਪਰ ਸਹਿਯੋਗ ਨਾਲ ਨੇਪਰੇ ਚਾੜ੍ਹਨ ਦਾ ਅਹਿਦ ਲਿਆ।

Advertisement

Advertisement
Author Image

joginder kumar

View all posts

Advertisement
Advertisement
×