For the best experience, open
https://m.punjabitribuneonline.com
on your mobile browser.
Advertisement

ਭਾਸ਼ਾ ਵਿਭਾਗ ਵੱਲੋਂ ਸਰਵੋਤਮ ਪੁਸਤਕਾਂ ਦੇ ਲੇਖਕਾਂ ਦਾ ਸਨਮਾਨ

08:29 AM Nov 06, 2024 IST
ਭਾਸ਼ਾ ਵਿਭਾਗ ਵੱਲੋਂ ਸਰਵੋਤਮ ਪੁਸਤਕਾਂ ਦੇ ਲੇਖਕਾਂ ਦਾ ਸਨਮਾਨ
ਪੰਜਾਬੀ ਮਹੀਨੇ ਦੇ ਸ਼ੁਰੂਆਤੀ ਸਮਾਗਮ ਵਿੱਚ ਪੁਰਸਕਾਰਾਂ ਨਾਲ ਸਨਮਾਨਿਤ ਲੇਖਕ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 5 ਨਵੰਬਰ
ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਪੰਜਾਬੀ ਮਹੀਨੇ ਦੇ ਸ਼ੁਰੂਆਤੀ ਸਮਾਗਮ ’ਚ ਸਰਬੋਤਮ ਪੁਸਤਕਾਂ ਲਈ ਐਲਾਨੇ ਗਏ ਪੁਰਸਕਾਰ ਲੇਖਕਾਂ ਨੂੰ ਵੰਡ ਗਏ। ਇਸ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਜਸਵੰਤ ਜਫਰ ਨੇ ਲੇਖਕਾਂ ਨੂੰ ਵਧਾਈ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2024 ਨਾਲ ਸਬੰਧਤ ਪੰਜਾਬੀ ਦੀਆਂ ਸਰਬੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ‘ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਪੁਰਸਕਾਰ’ (ਕਵਿਤਾ) ਰਣਧੀਰ ਦੀ ਪੁਸਤਕ ‘ਖ਼ਤ.. ਜੋ ਲਿਖਣੋਂ ਰਹਿ ਗਏ’ ਨੂੰ, ‘ਪ੍ਰਿੰਸੀਪਲ ਸੁਜਾਨ ਸਿੰਘ ਪੁਰਸਕਾਰ’ (ਕਹਾਣੀ-ਮਿੰਨੀ ਕਹਾਣੀ) ਜਸਵਿੰਦਰ ਧਰਮਕੋਟ ਦੀ ਪੁਸਤਕ ‘ਮੈਲਾਨਿਨ’ ਨੂੰ, ‘ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ’ (ਨਿਬੰਧ-ਸਫ਼ਰਨਾਮਾ) ਡਾ. ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਸ਼ਬਦਾਂ ਦੇ ਚਿਰਾਗ਼’, ‘ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ, ਟੀਕਾਕਾਰੀ, ਕੋਸ਼ਕਾਰੀ) ਪ੍ਰੋ. (ਡਾ.) ਪਰਮਜੀਤ ਸਿੰਘ ਢੀਂਗਰਾ ਦੀ ਪੁਸਤਕ ‘ਸ਼ਬਦੋਂ ਵਣਜਾਰਿਓ’ ਨੂੰ, ‘ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ’ (ਸੰਪਾਦਨ) ਸਰਬਜੀਤ ਸਿੰਘ ਵਿਰਕ, ਐਡਵੋਕੇਟ ਦੀ ਪੁਸਤਕ ‘ਸਮੁੱਚੀਆਂ ਲਿਖਤਾਂ ਸ਼ਹੀਦ ਭਗਤ ਸਿੰਘ’ ਨੂੰ, ‘ਡਾ. ਐੱਮਐੱਸ ਰੰਧਾਵਾ ਪੁਰਸਕਾਰ’ (ਗਿਆਨ ਸਾਹਿਤ) ਪਰਮਜੀਤ ਮਾਨ ਦੀ ਪੁਸਤਕ ‘ਸਮੁੰਦਰਨਾਮਾ- ਛੱਲਾਂ ਨਾਲ ਗੱਲਾਂ’ ਨੂੰ ‘ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ’ (ਬਾਲ ਸਾਹਿਤ) ਜਗਜੀਤ ਸਿੰਘ ਲੱਡਾ ਦੀ ਪੁਸਤਕ ‘ਪਿਆਰਾ ਭਾਰਤ’ ਨੂੰ, ‘ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ’ (ਅਨੁਵਾਦ) ਤੇਜਾ ਸਿੰਘ ਤਿਲਕ ਦੀ ਪੁਸਤਕ ‘ਪੰਜਾਬ ਉੱਤੇ ਕਬਜ਼ਾ ਅਤੇ ਮਹਾਰਾਜਾ ਦਲੀਪ ਸਿੰਘ (ਨੰਦ ਕੁਮਾਰ ਦੇਵ ਸ਼ਰਮਾ) ਨੂੰ, ‘ਡਾ. ਅਤਰ ਸਿੰਘ ਪੁਰਸਕਾਰ’ (ਆਲੋਚਨਾ) ਡਾ. ਗੁਰਸੇਵਕ ਲੰਬੀ ਦੀ ਪੁਸਤਕ ‘ਬਸਤੀਵਾਦ, ਉੱਤਰ ਬਸਤੀਵਾਦ ਤੇ ਪੰਜਾਬੀ ਨਾਟਕ’ ਨੂੰ ਪ੍ਰਦਾਨ ਕੀਤਾ ਗਿਆ। ਸਾਲ 2023 ਲਈ ‘ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਪੁਰਸਕਾਰ’ (ਕਵਿਤਾ) ਲਖਵਿੰਦਰ ਜੌਹਲ ਦੀ ਪੁਸਤਕ ‘ਪਾਣੀ ਹੋਏ ਵਿਚਾਰ’ ਨੂੰ, ‘ਨਾਨਕ ਸਿੰਘ ਪੁਰਸਕਾਰ’ (ਨਾਵਲ) ਅਜ਼ੀਜ਼ ਸਰੋਏ ਦੇ ਨਾਵਲ ‘ਆਪਣੇ ਲੋਕ’, ‘ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ’ (ਨਿਬੰਧ/ਸਫ਼ਰਨਾਮਾ) ਬਲਦੇਵ ਸਿੰਘ ਧਾਲੀਵਾਲ ਦੀ ਪੁਸਤਕ ‘ਕੰਜ-ਕੁਆਰੀ ਧਰਤੀ’, ‘ਭਾਈ ਵੀਰ ਸਿੰਘ ਪੁਰਸਕਾਰ’ (ਜੀਵਨੀ/ਟੀਕਾਕਾਰੀ/ਕੋਸ਼ਕਾਰੀ) ਰਾਕੇਸ਼ ਕੁਮਾਰ ਦੀ ਪੁਸਤਕ ‘ਕ੍ਰਾਂਤੀਕਾਰੀ ਸ਼ੇਰ ਜੰਗ: ਸ਼ੇਰਾਂ ਵਰਗਾ ਸ਼ੇਰ’, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਡਾ. ਸਰਵਨ ਸਿੰਘ ਪਰਦੇਸੀ ਦੀ ਪੁਸਤਕ ‘ਸੂਫ਼ੀ ਲਹਿਰ ਦਾ ਸਮਾਜਕ ਮਾਡਲ’ (ਖੁੱਲ੍ਹੀਆਂ ਅੱਖਾਂ ਦੇ ਸੁਪਨੇ), ‘ਪ੍ਰਿੰ. ਤੇਜਾ ਸਿੰਘ ਪੁਰਸਕਾਰ’ (ਸੰਪਾਦਨ) ਹਰਦੀਪ ਕੌਰ ਬਾਵਾ ਦੀ ਪੁਸਤਕ ‘ਨਾ ਨਰ ਨਾ ਨਾਰੀ’, ਡਾ.ਐੱਮ.ਐੱਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ) ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਵਾਸੂ ਦੀ ਪੁਸਤਕ ‘ਗੁਰਮਤਿ ਸੰਪੂਰਨ ਜੀਵਨ ਦਾ ਮਾਰਗ’, ‘ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ’ (ਬਾਲ ਸਾਹਿਤ) ਸਿਮਰਤ ਸੁਮੈਰਾ ਦੀ ਪੁਸਤਕ ‘ਸੁਨਹਿਰੀ ਟਾਪੂ’, ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ) ਬੂਟਾ ਸਿੰਘ ਚੌਹਾਨ ਦੀ ਪੁਸਤਕ ‘ਚੋਰ ਉਚੱਕੇ’ (ਲਕਸ਼ਮਣ ਗਾਇਕਵਾੜ), ਭਾਈ ਕਾਹਨ ਸਿੰਘ ਨਾਭਾ ਪੁਰਸਕਾਰ (ਵਿਆਕਰਣ/ ਭਾਸ਼ਾ ਵਿਗਿਆਨ/ ਹਵਾਲਾ ਗ੍ਰੰਥ) ਨਿਹਾਲ ਸਿੰਘ ਮਾਨ ਦੀ ਪੁਸਤਕ ‘ਗੁਰਬਾਣੀ ਲਿਪੀ ਗੁੱਝੇ ਭੇਦ’ ਨੂੰ ਪ੍ਰਦਾਨ ਕੀਤਾ ਗਿਆ।

Advertisement

‘ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ’ (ਸੰਪਾਦਨ) ਡਾ. ਜੇਬੀਸੇਖੋਂ ਦੀ ਪੁਸਤਕ ‘ਚੌਥਾ ਪਹਿਰ’ ਨੂੰ

ਸਾਲ 2022 ਨਾਲ ਸਬੰਧਤ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਪੁਰਸਕਾਰ (ਕਵਿਤਾ) ਵਿਜੇ ਵਿਵੇਕ ਦੀ ਪੁਸਤਕ ‘ਛਿਣ ਭੰਗਰ ਵੀ ਕਾਲਾਤੀਤ ਵੀ’ ਨੂੰ, ‘ਪ੍ਰਿੰਸੀਪਲ ਸੁਜਾਨ ਸਿੰਘ ਪੁਰਸਕਾਰ’ (ਕਹਾਣੀ) ਅਰਵਿੰਦਰ ਕੌਰ ਧਾਲੀਵਾਲ ਦੀ ਪੁਸਤਕ ‘ਝਾਂਜਰਾਂ ਵਾਲੇ ਪੈਰ’ ਨੂੰ, ‘ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫ਼ਰਨਾਮਾ) ਜਗਤਾਰਜੀਤ ਸਿੰਘ ਦੀ ਪੁਸਤਕ ‘ਚਿੱਤਰਕਾਰੀ ’ਚ ਗੁਰੂ ਨਾਨਕ’ ਨੂੰ, ‘ਭਾਈ ਵੀਰ ਸਿੰਘ ਪੁਰਸਕਾਰ’ (ਜੀਵਨੀ/ ਟੀਕਾਕਾਰੀ/ ਕੋਸ਼ਕਾਰੀ) ਨਵਦੀਪ ਸਿੰਘ ਗਿੱਲ ਦੀ ਪੁਸਤਕ ‘ਉੱਡਣਾ ਬਾਜ਼’ ਨੂੰ, ‘ਡਾ. ਅਤਰ ਸਿੰਘ ਪੁਰਸਕਾਰ’ (ਆਲੋਚਨਾ) ਡਾ. ਮਨਜੀਤ ਕੌਰ ਆਜ਼ਾਦ ਦੀ ਪੁਸਤਕ ‘ਵਿਸ਼ਵ ਸੱਭਿਆਚਾਰ ਬਨਾਮ ਸਥਾਨਕ ਸੱਭਿਆਚਾਰ’ ਨੂੰ, ‘ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ’ (ਸੰਪਾਦਨ) ਡਾ. ਜੇ.ਬੀ. ਸੇਖੋਂ ਦੀ ਪੁਸਤਕ ‘ਚੌਥਾ ਪਹਿਰ’ ਨੂੰ, ‘ਡਾ. ਐੱਮ.ਐੱਸ. ਰੰਧਾਵਾ ਪੁਰਸਕਾਰ’ (ਗਿਆਨ ਸਾਹਿਤ) ਡਾ. ਵਿਦਵਾਨ ਸਿੰਘ ਸੋਨੀ ਦੀ ਪੁਸਤਕ ‘ਦਿਲਚਸਪ ਕਹਾਣੀ ਧਰਤੀ-ਅੰਬਰ ਦੀ’ ਨੂੰ, ‘ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ’ (ਬਾਲ ਸਾਹਿਤ) ਸੁਦਰਸ਼ਨ ਗਾਸੋ ਦੀ ਪੁਸਤਕ ‘ਕਿੰਨਾ ਸੋਹਣਾ ਅੰਬਰ ਲਗਦੈ’ ਨੂੰ, ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ) ਭਜਨਬੀਰ ਸਿੰਘ ਦੀ ਪੁਸਤਕ ‘ਮੋਇਆਂ ਦਾ ਰਾਹ’ ਨੂੰ ਅਤੇ ਈਸ਼ਵਰ ਚੰਦਰ ਨੰਦਾ (ਨਾਟਕ/ਇਕਾਂਗੀ) ਕੇਵਲ ਧਾਲੀਵਾਲ ਦੀ ਪੁਸਤਕ ‘ਗੜ੍ਹੀ ਚਮਕੌਰ ਦੀ’ ਨੂੰ ਪ੍ਰਦਾਨ ਕੀਤਾ ਗਿਆ। ਸਾਲ 2021 ਦਾ ਨਾਨਕ ਸਿੰਘ ਪੁਰਸਕਾਰ (ਨਾਵਲ) ਬਲਦੇਵ ਸਿੰਘ ਦੀ ਪੁਸਤਕ ‘ਸੂਰਜ ਕਦੇ ਮਰਦਾ ਨਹੀਂ’ ਨੂੰ ਦਿੱਤਾ ਗਿਆ।

Advertisement

Advertisement
Author Image

sukhwinder singh

View all posts

Advertisement