ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਡ ਮੁਕਾਬਲਿਆਂ ਵਿੱਚ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ

06:20 AM Nov 04, 2024 IST
ਤੰਗੌਰੀ ਸਕੂਲ ਦੇ ਤਗਮਾ ਜੇਤੂ ਬੱਚੇ ਸਕੂਲ ਮੁਖੀ ਮਨਿੰਦਰ ਕੌਰ ਅਤੇ ਸਟਾਫ਼ ਨਾਲ।

ਕਰਮਜੀਤ ਸਿੰਘ ਚਿੱਲਾ
ਬਨੂੜ, 3 ਨਵੰਬਰ
ਸਰਕਾਰੀ ਹਾਈ ਸਕੂਲ ਤੰਗੌਰੀ ਦੀ ਮੁੱਖ ਅਧਿਆਪਕਾ ਮਨਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਦੇ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ ਅਤੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਤਗ਼ਮੇ ਹਾਸਿਲ ਕਰਨ ਵਾਲੇ ਖ਼ਿਡਾਰੀਆਂ ਦਾ ਸਨਮਾਨ ਕੀਤਾ ਗਿਆ।
ਸਕੂਲ ਦੇ ਖੇਡ ਅਧਿਆਪਕ ਨਵਕਿਰਨਪ੍ਰੀਤ ਸਿੰਘ ਖਟੜਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਸਕੂਲੀ ਵਿਦਿਆਰਥੀ ਸੁਮਿਤ ਨੇ ਅੰਡਰ 17 ਉਮਰ ਵਰਗ ਦੇ ਲੰਬੀ ਛਾਲ ਅਤੇ 400 ਮੀਟਰ ਹਰਡਲਜ਼ ਵਿੱਚ ਪਹਿਲਾ ਸਥਾਨ ਜਿੱਤਿਆ। ਨਿਰੰਤ ਨੇ ਅੰਡਰ 19 ਸਾਲ ਦੀ 110ਮੀਟਰ ਵਿੱਚ ਪਹਿਲਾ ਸਥਾਨ, ਰੁਕਸ਼ਾਦ ਅਲੀ ਨੇ ਅੰਡਰ 14 ਸਾਲ ਦੀ 80 ਮੀਟਰ ਹਰਡਲਜ਼ ਵਿੱਚ ਪਹਿਲਾ ਸਥਾਨ, ਚਾਂਦਨੀ ਨੇ ਅੰਡਰ 17 ਸਾਲ ਦੀ 100 ਮੀਟਰ ਹਰਡਲਜ਼ ਵਿੱਚ ਪਹਿਲਾ ਸਥਾਨ, ਸਿਮਰਨ ਕੌਰ ਨੇ ਅੰਡਰ 17 ਸਾਲ ਦੀ 400 ਮੀਟਰ ਵਿੱਚ ਦੂਜਾ ਸਥਾਨ, ਹਰਮਨਜੋਤ ਕੌਰ ਨੇ ਅੰਡਰ 14 ਸਾਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖ਼ਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਆਪੋ-ਆਪਣੇ ਉਮਰ ਵਰਗ ਵਿੱਚ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕਰਕੇ ਤਗਮੇ ਜਿੱਤੇ। ਉਨ੍ਹਾਂ ਦੱਸਿਆ ਕਿ ਰਾਜ ਪੱਧਰੀ ਖੇਡਾ ਵਤਨ ਪੰਜਾਬ ਦੀਆਂ ਵਿੱਚ ਵੀ ਸਕੂਲ ਦੇ ਪੰਜ ਵਿਦਿਆਰਥੀ ਅਥਲੈਟਿਕਸ ਵਿੱਚ, ਤਿੰਨ ਵਿਦਿਆਰਥੀ ਫੁੱਟਬਾਲ ਵਿੱਚ ਹਿੱਸਾ ਲੈ ਰਹੇ ਹਨ। ਸਕੂਲ ਦੀ ਮੁੱਖ ਅਧਿਆਪਕਾ ਮਨਿੰਦਰ ਕੌਰ ਨੇ ਜੇਤੂ ਬੱਚਿਆਂ ਅਤੇ ਖੇਡ ਅਧਿਆਪਕ ਨੂੰ ਵਧਾਈ ਦਿੱਤੀ ਅਤੇ ਭਵਿੱਖੀ ਮੁਕਾਬਲਿਆਂ ਲਈ ਸ਼ੁੱਭ ਇਛਾਵਾਂ ਦਿੱਤੀਆਂ। ਇਸ ਮੌਕੇ ਸਕੂਲ ਅਧਿਆਪਕਾ ਅਪਰਨਾ ਮਿਸ਼ਰਾ, ਸਤਬੀਰ ਕੌਰ ਹਾਜ਼ਰ ਸਨ।

Advertisement

Advertisement