For the best experience, open
https://m.punjabitribuneonline.com
on your mobile browser.
Advertisement

ਸਮਾਜ ਸੇਵਕਾਂ ਤੇ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

10:21 AM Mar 27, 2024 IST
ਸਮਾਜ ਸੇਵਕਾਂ ਤੇ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ
ਹੋਣਹਾਰ ਵਿਦਿਆਰਥਣਾਂ ਅਤੇ ਸਮਾਜ ਸੇਵਕਾਂ ਦਾ ਸਨਮਾਨ ਕਰਦੇ ਹੋਏ ਪਤਵੰਤੇ। -ਫੋਟੋ: ਖੋਸਲਾ
Advertisement

ਪੱਤਰ ਪ੍ਰੇਰਕ
ਸ਼ਾਹਕੋਟ, 26 ਮਾਰਚ
ਸਮਾਜ ਸੇਵਕਾਂ ਅਤੇ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ ਕਰਨ ਲਈ ਡਾ. ਬੀ.ਆਰ ਅੰਬੇਡਕਰ ਆਰਮੀ ਪੰਜਾਬ ਵੱਲੋਂ ਢੰਡੋਵਾਲ ਵਿੱਚ ਸਮਾਗਮ ਕੀਤਾ ਗਿਆ। ਸੂਬਾ ਪ੍ਰਧਾਨ ਕੁਲਵੰਤ ਸਿੰਘ ਢੰਡੋਵਾਲ ਨੇ ਸਭ ਨੂੰ ਜੀ ਆਇਆਂ ਕਿਹਾ। ਮੁੱਖ ਮਹਿਮਾਨ ‘ਆਪ’ ਹਲਕਾ ਸ਼ਾਹਕੋਟ ਦੇ ਇੰਚਾਰਜ ਪਿੰਦਰ ਪੰਡੋਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਹੀ ਭਾਰਤੀ ਸੰਵਿਧਾਨ ਦੇ ਰਚੇਤਾ ਡਾ. ਬੀ.ਆਰ ਅੰਬੇਡਕਰ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਭਾਰਤ ਦੇ ਸੰਸਦੀ ਲੋਕਤੰਤਰ ਅਤੇ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਪ੍ਰਗਤੀਸ਼ੀਲ ਅਤੇ ਮਾਨਵਵਾਦੀ ਸੋਚ ਰੱਖਣ ਵਾਲਿਆਂ ਨੂੰ ਇਕ ਮੰਚ ’ਤੇ ਆਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਅਜੋਕੀਆਂ ਸੰਕਟਮਈ ਸਥਿਤੀਆਂ ਵਿਚ ਭਾਰਤ ਦੇ ਹਰ ਨਾਗਰਿਕ ਨੂੰ ਚੌਕਸ ਰਹਿਣ ਦਾ ਸੱਦਾ ਦਿੱਤਾ।
ਇਸ ਮੌਕੇ ਢੰਡੋਵਾਲ ਦੇ ਸਾਬਕਾ ਸਰਪੰਚ ਸੁਰਜੀਤ, ਸੰਸਥਾ ਦੇ ਆਗੂ ਕਪਿਲ ਚੋਪੜਾ, ਨੰਗਲ ਅੰਬੀਆਂ ਦੇ ਸਰਪੰਚ ਸੁਖਦੇਵ ਗਿੱਲ, ‘ਆਪ’ ਆਗੂ ਬਲਵਿੰਦਰ ਕੌਰ, ਬਲਜਿੰਦਰ ਸਿੰਘ ਖਿੰਡਾ, ਬੂਟਾ ਸਿੰਘ ਕਲਸੀ ਅਤੇ ਦਰਸਨ ਸਿੰਘ ਟਾਹਲੀ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×