For the best experience, open
https://m.punjabitribuneonline.com
on your mobile browser.
Advertisement

ਸਮਾਜ ਸੇਵੀ ਹੁਸੈਨਪੁਰੀ ਦਾ ਸਨਮਾਨ

07:26 AM Jun 21, 2024 IST
ਸਮਾਜ ਸੇਵੀ ਹੁਸੈਨਪੁਰੀ ਦਾ ਸਨਮਾਨ
ਬਰਜਿੰਦਰ ਸਿੰਘ ਹੁਸੈਨਪੁਰੀ ਦਾ ਸਨਮਾਨ ਕਰਨ ਸਮੇਂ ਕੁਲਵਿੰਦਰ ਸਿੰਘ ਢਾਹਾਂ ਤੇ ਹੋਰ। -ਫੋਟੋ: ਮਜਾਰੀ
Advertisement

ਬੰਗਾ:

Advertisement

ਨਰੋਆ ਪੰਜਾਬ ਦੇ ਸੰਸਥਾਪਕ ਸਮਾਜ ਸੇਵੀ ਬਰਜਿੰਦਰ ਸਿੰਘ ਹੁਸੈਨਪੁਰੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਦਫ਼ਤਰ ਵਿੱਚ ਆਏ। ਉਨ੍ਹਾਂ ਨੂੰ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਬਰਜਿੰਦਰ ਸਿੰਘ ਹੁਸੈਨਪੁਰੀ ਸਮਾਜ ਦੇ ਸਾਂਝੇ ਕਾਰਜਾਂ ਲਈ ਹਮੇਸ਼ਾ ਮੋਹਰੀਆਂ ਸਫ਼ਾ ’ਚ ਰਹਿੰਦੇ ਹਨ। ਇਸ ਮੌਕੇ ਜਥੇਦਾਰ ਸਤਨਾਮ ਸਿੰਘ ਲਾਦੀਆਂ ਤੇ ਸਾਬਕਾ ਸਰਪੰਚ ਗੁਰਦੀਪ ਸਿੰਘ ਢਾਹਾਂ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement