ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਤਕਾ ਮੁਕਾਬਲੇ ਦੀ ਸੋਨ ਤਮਗਾ ਜੇਤੂ ਸਿਮਰਨਜੀਤ ਦਾ ਸਨਮਾਨ

10:35 AM Aug 14, 2023 IST
featuredImage featuredImage
ਸੋਨ ਤਮਗਾ ਜੇਤੂ ਸਿਮਰਨਜੀਤ ਕੌਰ ਦਾ ਸਨਮਾਨ ਮਗਰੋਂ ਪ੍ਰਬੰਧਕਾਂ ਨਾਲ। -ਫੋਟੋ: ਰਾਣੂ

ਨਿੱਜੀ ਪੱਤਰ ਪ੍ਰੇਰਕ
ਮਾਲੇਰਕਟਲਾ, 13 ਅਗਸਤ
ਨੇੜਲੇ ਪਿੰਡ ਸ਼ੇਰਵਾਨੀ4 ਕੋਟ ਕੇਲੋਂ ਦੇ ਗੁਰਦੁਆਰੇ ਦੇ ਗ੍ਰੰਥੀ ਅਤੇ ਸਿੱਖ ਸਦਭਾਵਨਾ ਦਲ ਦੇ ਜ਼ਿਲ੍ਹਾ ਜਥੇਦਾਰ ਭਾਈ ਗੁਰਵਿੰਦਰ ਸਿੰਘ ਦੀ ਪੁੱਤਰੀ ਸਿਮਰਨਜੀਤ ਕੌਰ ਵੱਲੋਂ ਗੁਹਾਟੀ (ਅਸਾਮ) ਵਿੱਚ ਹੋਈ 7ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੌਰਾਨ ਲੜਕੀਆਂ ਦੇ 17 ਸਾਲ ਉਮਰ ਵਰਗ ਦੇ ਸਿੰਗਲ ਸੋਟੀ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਮਗਰੋਂ ਇੱਥੇ ਪੁੱਜਣ ’ਤੇ ਵੱਖ ਵੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਵੱਲੋਂ ਸਨਮਾਨ ਕੀਤਾ ਗਿਆ। ਗੁਰਦੁਆਰਾ ਸਿੰਘ ਸਭਾ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸਦਭਾਵਨਾ ਦਲ ਤੇ ਅਕਾਲੀ ਦਲ (ਅ) ਦੇ ਆਗੂਆਂ ਨੇ ਸਵਾਗਤ ਕਰਦਿਆਂ ਸਿਮਰਨਜੀਤ ਕੌਰ ਨੂੰ ਸਨਮਾਨਿਤ ਕੀਤਾ। ਗੁਰਦੁਆਰੇ ਦੇ ਮੁੱਖ ਗ੍ਰੰਥੀ ਭਈ ਅਵਤਾਰ ਸਿੰਘ, ਸਿੱਖ ਸਦਭਾਵਨਾ ਦਲ ਪੰਜਾਬ ਦੇ ਭਾਈ ਗੁਰਮੀਤ ਸਿੰਘ ਥੂਹੀ, ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਭਾਈ ਹਰਦੇਵ ਸਿੰਘ ਪੱਪੂ ਕਲਿਆਣ, ਜਥੇਦਾਰ ਹਾਕਮ ਸਿੰਘ ਚੱਕ ਆਦਿ ਨੇ ਇਸ ਜਿੱਤ ’ਤੇ ਸਿਮਰਨਜੀਤ ਕੌਰ, ਉਸ ਦੇ ਮਾਪਿਆਂ ਅਤੇ ਉਸ ਦੇ ਕੋਚ ਸਾਹਿਬਾਨ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਸਿਮਰਨਜੀਤ ਕੌਰ ਹੋਰਨਾਂ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਲਈ ਪ੍ਰੇਰਨਾਸ੍ਰੋਤ ਬਣੇਗੀ। ਸਿਮਰਨਜੀਤ ਕੌਰ ਦਾ ਪਿੰਡ ਸ਼ੇਰਵਾਨੀਕੋਟ ਪੁੱਜਣ ’ਤੇ ਪਿੰਡ ਦੀ ਗੁਰਦੁਆਰਾ ਕਮੇਟੀ ਵੱਲੋਂ ਵੀ ਪ੍ਰਧਾਨ ਚਰਨਜੀਤ ਸਿੰਘ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ। ਇਸ ਮੌਕੇ ਕੋਚ ਨਪਿੰਦਰ ਸਿੰਘ ਨਿਮਾਣਾ, ਅਰਸ਼ਦੀਪ ਸਿੰਘ ਲਸੋਈ, ਗੁਰਚਰਨ ਸਿੰਘ ਢੀਂਡਸਾ, ਬਾਬਾ ਅੱਛਰਾ ਸਿੰਘ,ਅਮਰੀਕ ਸਿੰਘ ਮਦੇਵੀ, ਰਵਿੰਦਰ ਸਿੰਘ ਸਿਕੰਦਰਪੁਰਾ, ਬੇਅੰਤ ਸਿੰਘ , ਕਰਮਜੀਤ ਸਿੰਘ , ਸਰਬਜੀਤ ਸਿੰਘ, ਹਰਮਨ ਸਿੰਘ ਭਰੂਰ ਆਦਿ ਹਾਜ਼ਰ ਸਨ।

Advertisement

Advertisement