For the best experience, open
https://m.punjabitribuneonline.com
on your mobile browser.
Advertisement

ਭਾਰਤੀ ਸਾਹਿਤ ਅਕਾਦਮੀ ਦੇ ਯੁਵਾ ਪੁਰਸਕਾਰ ਜੇਤੂ ਸ਼ਾਇਰ ਰਣਧੀਰ ਦਾ ਸਨਮਾਨ

07:31 AM Jun 29, 2024 IST
ਭਾਰਤੀ ਸਾਹਿਤ ਅਕਾਦਮੀ ਦੇ ਯੁਵਾ ਪੁਰਸਕਾਰ ਜੇਤੂ ਸ਼ਾਇਰ ਰਣਧੀਰ ਦਾ ਸਨਮਾਨ
ਸੰਗਰੂਰ ਦੇ ਜ਼ਿਲ੍ਹਾ ਭਾਸ਼ਾ ਦਫ਼ਤਰ ’ਚ ਸ਼ਾਇਰ ਰਣਧੀਰ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਖੇਤਰੀ ਪ੍ਰਤੀਨਿਧ
ਸੰਗਰੂਰ, 28 ਜੂਨ
ਸਥਾਨਕ ਜ਼ਿਲ੍ਹਾ ਭਾਸ਼ਾ ਦਫ਼ਤਰ ਸੰਗਰੂਰ ਵਿੱਚ ਡਾਇਰੈਕਟਰ (ਭਾਸ਼ਾ ਵਿਭਾਗ ਪੰਜਾਬ) ਜਸਵੰਤ ਸਿੰਘ ਜ਼ਫ਼ਰ ਦੀ ਨਿਰਦੇਸ਼ਨਾਂ ਹੇਠ ਪੰਜਾਬੀ ਸ਼ਾਇਰ ਰਣਧੀਰ ਦੀ ਕਾਵਿ-ਪੁਸਤਕ ‘ਖ਼ਤ ਜੋ ਲਿਖਣੋ ਰਹਿ ਗਏ’ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਮਿਲਣ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ’ਚ ਜ਼ਿਲ੍ਹਾ ਭਾਸ਼ਾ ਅਫ਼ਸਰ, ਸੰਗਰੂਰ ਡਾ. ਰਣਜੋਧ ਸਿੰਘ ਨੇ ਜੀ ਆਇਆਂ ਆਖਦਿਆਂ ਸ਼ਾਇਰ ਰਣਧੀਰ ਨੂੰ ਇਹ ਮਾਣਮੱਤਾ ਐਵਾਰਡ ਮਿਲਣ ’ਤੇ ਵਧਾਈ ਦਿਤੀ। ਡਾ. ਇਕਬਾਲ ਸਿੰਘ ਸਕਰੌਦੀ ਨੇ ਪੁਸਤਕ ’ਤੇ ਪੇਪਰ ਪੇਸ਼ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਸੁਖਵਿੰਦਰ ਸਿੰਘ ਪਰਮਾਰ (ਡਾ.) ਨੇ ਸ਼ਿਰਕਤ ਕੀਤੀ। ਮੂਲ ਚੰਦ ਸ਼ਰਮਾ ਪ੍ਰਧਾਨ, ਪੰਜਾਬੀ ਸਾਹਿਤ ਸਭਾ ਧੂਰੀ ਨੇ ਨਰੋਆ ਸਾਹਿਤ ਸਿਰਜਣ ਦੀ ਲੋੜ ’ਤੇ ਜ਼ੋਰ ਦਿੱਤਾ। ਕਰਮ ਸਿੰਘ ਜਖਮੀ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਖ਼ਤ ਜੋ ਲਿਖਣੋ ਰਹਿ ਗਏ ਪੁਸਤਕ ਦੀ ਐਵਾਰਡ ਲਈ ਸਹੀ ਚੋਣ ਹੋਈ ਹੈ। ਮੰਚ ਸੰਚਾਲਨ ਹਾਕਮ ਸਿੰਘ ਨੇ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×