ਸਬ-ਲੈਫਟੀਨੈਂਟ ਬਣਨ ’ਤੇ ਨਿਤਿਕਾ ਸਲਾਰੀਆ ਦਾ ਸਨਮਾਨ
ਪੱਤਰ ਪ੍ਰੇਰਕ
ਪਠਾਨਕੋਟ, 3 ਨਵੰਬਰ
ਕਸ਼ੱਤਰੀ ਰਾਜਪੂਤ ਮਹਾਂਸਭਾ ਜ਼ਿਲ੍ਹਾ ਪਠਾਨਕੋਟ ਵੱਲੋਂ ਪ੍ਰਧਾਨ ਠਾਕੁਰ ਕ੍ਰਿਪਾਲ ਸਿੰਘ ਪਠਾਨੀਆ ਦੀ ਅਗਵਾਈ ਵਿੱਚ ਸਮੂਹ ਮੈਂਬਰਾਂ ਵੱਲੋਂ ਪਿੰਡ ਸ਼ਾਲਾ ਵਾਸੀ ਨਿਤਿਕਾ ਸਲਾਰੀਆ ਦੇ ਇੰਡੀਅਨ ਨੇਵੀ ਵਿੱਚ ਸਬ-ਲੈਫਟੀਨੈਂਟ ਬਣਨ ’ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਨਿਤਿਕਾ ਸਲਾਰੀਆ ਨੇ ਸਭਾ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਪਣੀ ਇਸ ਉਪਲਬਧੀ ਦਾ ਸਿਹਰਾ ਆਪਣੀ ਮਾਤਾ ਆਸ਼ਾ ਦੇਵੀ ਅਤੇ ਪਿਤਾ ਸਾਬਕਾ ਸੈਨਿਕ ਠਾਕੁਰ ਬ੍ਰਿਜੇਸ਼ਵਰ ਸਿੰਘ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਵੱਲੋਂ ਆਰਮੀ ਪਬਲਿਕ ਸਕੂਲ ਜਲੰਧਰ ਕੈਂਟ ਤੋਂ 12ਵੀਂ ਦੀ ਕਲਾਸ ਅਤੇ ਏਮਿਟੀ ਯੂਨੀਵਰਸਿਟੀ ਰਾਜਸਥਾਨ ਤੋਂ ਗਰੈਜੂਏਸ਼ਨ ਕੀਤੀ ਗਈ। ਉਸ ਅੰਦਰ ਡਿਫੈਂਸ ਫੋਰਸਜ਼ ਵਿੱਚ ਜਾਣ ਦਾ ਜਨੂਨ ਸੀ। ਇਸ ਲਈ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਦੌਰਾਨ ਹੀ ਉਸ ਨੇ ਆਪਣੇ ਇਸ ਜਨੂਨ ਨੂੰ ਪੂਰਾ ਕਰਦਿਆਂ ਐੱਸਐੱਸਬੀ ਪਾਸ ਕੀਤੀ ਅਤੇ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟ ਬਣ ਕੇ ਆਪਣੇ ਸੁਪਨੇ ਨੂੰ ਸਾਕਾਰ ਕੀਤਾ। ਇਸ ਮੌਕੇ ਜਨਰਲ ਸਕੱਤਰ ਠਾਕੁਰ ਰਣਦੀਪ ਸਿੰਘ ਢਡਵਾਲ, ਕੈਪਟਨ ਕਰਨ ਸਿੰਘ ਗੁਲੇਰੀਆ, ਠਾਕੁਰ ਰਮਨ ਸਿੰਘ, ਕਰਨੈਲ ਸਿੰਘ, ਸੁਭਾਸ਼ ਸਿੰਘ ਜਸਵਾਲੀ, ਰਵੀ ਸਿੰਘ ਮਨਹਾਸ, ਪ੍ਰਵੀਨ ਸਿੰਘ, ਪੂਰਨ ਸਿੰਘ ਬੁੰਗਲ ਤੇ ਯੁੱਧਵੀਰ ਸਿੰਘ ਆਦਿ ਹਾਜ਼ਰ ਸਨ।