ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਨਵੀਂ ਦਿੱਲੀ: ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਅਸ਼ੋਕ ਵਿਹਾਰ ਫੇਜ਼-2 ਦਿੱਲੀ ਵਿੱਚ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਇਲਾਕੇ ਦੇ ਵਿਧਾਇਕ ਰਾਜੇਸ਼ ਗੁਪਤਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸਿੱਖਿਆ ਵਿਭਾਗ ਦੇ ਡੀਡੀ ਜ਼ੋਨ ਅਨਿਲ ਕੁਮਾਰ ਸ਼ਰਮਾ, ਸੁਪਰਵਾਈਜ਼ਰ ਕਾਮਨੀ ਰਾਵਤ, ਪ੍ਰਿੰਸੀਪਲ ਐੱਸਪੀ ਸਿੰਘ ਤੇ ਅਸ਼ੋਕ ਕੁਮਾਰ ਸਿੰਘ ਦੇ ਨਾਲ-ਨਾਲ ਐੱਸਐੱਮਸੀ ਮੈਂਬਰ ਵੀ ਹਾਜ਼ਰ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਅਜੈ ਕੁਮਾਰ ਚਤੁਰਵੇਦੀ ਤੇ ਬਿਸ਼ੰਬਰ ਸਿੰਘ ਨੇ ਨਿਭਾਈ। ਸਕੂਲ ਮੁਖੀ ਰਾਜਵੀਰ ਨੇ ਆਏ ਪਤਵੰਤਿਆਂ ਨਾਲ ਮਿਲਕੇ ਸ਼ਮ੍ਹਾਂ ਰੌਸ਼ਨ ਕਰਨ ਮਗਰੋਂ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉਪਰੰਤ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟਾਂ ਅਤੇ ਇਨਾਮਾਂ ਨਾਲ ਨਿਵਾਜਿਆ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿਚ ਭੰਗੜਾ ਤੇ ਰਾਜਸਥਾਨੀ ਨਾਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਐੱਨਸੀਸੀ ਅਫ਼ਸਰ ਬਾਬੂ ਲਾਲ ਮੀਨਾ ਵੱਲੋਂ ਤਿਆਰ ਕੀਤੇ ਕੈਡੇਟਾਂ ਦੀ ਪਰੇਡ ਦੀ ਸਾਰਿਆਂ ਨੇ ਸ਼ਲਾਘਾ ਕੀਤੀ। -ਨਿੱਜੀ ਪੱਤਰ ਪ੍ਰੇਰਕ