For the best experience, open
https://m.punjabitribuneonline.com
on your mobile browser.
Advertisement

ਸਾਲਾਨਾ ਸਮਾਗਮ ’ਚ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

08:05 AM May 15, 2024 IST
ਸਾਲਾਨਾ ਸਮਾਗਮ ’ਚ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ
ਈ-ਮੈਗਜ਼ੀਨ ‘ਅਵੀਆਨਾ’ ਲੋਕ ਅਰਪਣ ਕਰਦੇ ਹੋਏ ਪ੍ਰੋ. ਜਤਿੰਦਰਬੀਰ ਸਿੰਘ ਤੇ ਹੋਰ। -ਫੋਟੋ: ਕੁਲਦੀਪ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਮਈ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਪੀਤਮ ਪੁਰਾ ਨਵੀਂ ਦਿੱਲੀ ਦੇ ਨਾਨ ਕਾਲਜੀਏਟ ਵੁਮੈਨ ਐਜੁਕੇਸ਼ਨ ਬੋਰਡ ਦੇ ਕੇਂਦਰ ਵੱਲੋਂ 12ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਡਾ. ਸ਼ਮਿਕਾ ਰਵੀ ਮੈਂਬਰ, ਪ੍ਰਧਾਨ ਮੰਤਰੀ ਆਰਥਿਕ ਸਲਾਹਕਾਰ ਕੌਂਸਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਫੈਸਰ ਗੀਤਾ ਭੱਟ ਡਾਇਰੈਕਟਰ, ਐੱਨਸੀਡਬਲਿਊਈਬੀ ਨੇ ਸ਼ਿਰਕਤ ਕੀਤੀ।
ਪ੍ਰਿੰਸੀਪਲ ਪ੍ਰੋ. ਜਤਿੰਦਰਬੀਰ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ। ਕਾਲਜ ਦੇ ਐਨਸੀਡਬਲਿਊਈਬੀ ਕੇਂਦਰ ਦੀ ਇੰਚਾਰਜ ਡਾ. ਨਵਦੀਪ ਕੌਰ ਨੇ ਸਾਲਾਨਾ ਸਮਾਗਮ ਦੀ ਰਿਪੋਰਟ ਪੇਸ਼ ਕੀਤੀ। ਪ੍ਰੋ. ਗੀਤਾ ਭੱਟ ਨੇ ਕੇਂਦਰ ਦੀ ਪ੍ਰਸੰਸਾ ਕਰਦੇ ਹੋਏ ਵਿਦਿਆਰਥਣਾਂ ਨੂੰ ਆਪਣੀ ਅੰਦਰਲੀ ਪ੍ਰਤਿਭਾ ਨੂੰ ਪਛਾਣਨ ਅਤੇ ਭਾਰਤ ਦੇ ਅਮੀਰ ਲੋਕਤੰਤਰੀ ਵਿਰਸੇ ਤੋਂ ਜਾਣੂ ਹੋਣ ਲਈ ਕਿਹਾ। ਡਾ. ਸ਼ਮਿਕਾ ਰਵੀ ਨੇ ਭਾਰਤ ਨੂੰ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਦੇਸ਼ ਵਜੋਂ ਸਵੀਕਾਰ ਕੀਤਾ। ਉਨ੍ਹਾਂ ਲਿੰਗਕ ਸਮਾਨਤਾ, ਕੁਦਰਤ ਅਧਾਰਤ ਜੀਵਨ, ਰਿਸ਼ਤਿਆਂ ਪ੍ਰਤੀ ਮੋਹ ਅਤੇ ਸਮਾਜ ਤੇ ਰਾਜਨੀਤੀ ਵਿੱਚ ਔਰਤਾਂ ਦੀ ਮਜ਼ਬੂਤ ਅਤੇ ਉਭਰਦੀ ਭੂਮਿਕਾ ਨੂੰ ਭਾਰਤ ਦੀਆਂ ਖਾਸ ਪ੍ਰਾਪਤੀਆਂ ਮੰਨਿਆ। ਸਮਾਗਮ ਵਿਚ ਕੇਂਦਰ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਮਹਿਮਾਨਾਂ ਵੱਲੋਂ ਸਨਮਾਨਿਆ ਗਿਆ ਅਤੇ ਵੱਖ-ਵੱਖ ਕਮੇਟੀਆਂ ਨਾਲ ਜੁੜੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਮਹਿਮਾਨਾਂ ਵੱਲੋਂ ਸਾਲਾਨਾ ਈ-ਮੈਗਜ਼ੀਨ ‘ਅਵੀਆਨਾ’ ਵੀ ਲੋਕ ਅਰਪਣ ਕੀਤਾ ਗਿਆ। ਇਨਾਮ ਵੰਡ ਉਪਰੰਤ ਵਿਦਿਆਰਥੀਆਂ ਨੇ ਖ਼ੂਬਸੂਰਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ।ਪ੍ਰੋਗਰਾਮ ਦਾ ਸੰਚਾਲਨ ਡਾ. ਰੰਜਨ ਪਾਂਡੇ ਅਤੇ ਮਿਸ. ਅਲਹੁਦਾ ਨੇ ਕੀਤਾ। ਅੰਤ ਵਿੱਚ ਡਾ. ਨਵਦੀਪ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

Advertisement

Advertisement
Advertisement
Author Image

joginder kumar

View all posts

Advertisement