ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੂਜੀ ਵਿਸ਼ਵ ਜੰਗ ’ਚ ਸ਼ਾਮਲ ਲਾਂਸ ਨਾਇਕ ਦਾ ਸਨਮਾਨ

07:08 AM Sep 08, 2024 IST
ਸੇਵਾਮੁਕਤ ਲਾਂਸ ਨਾਇਕ ਚਰਨ ਸਿੰਘ ਦਾ ਸਨਮਾਨ ਕਰਦੇ ਹੋਏ ਫੌਜੀ ਅਧਿਕਾਰੀ।

ਜਗਮੋਹਨ ਸਿੰਘ
ਰੂਪਨਗਰ, 7 ਸਤੰਬਰ
ਨੇੜਲੇ ਪਿੰਡ ਰਾਮਗੜ੍ਹ ਡੇਕਵਾਲਾ ਦੇ ਲਾਂਸ ਨਾਇਕ ਚਰਨ ਸਿੰਘ (ਸੇਵਾਮੁਕਤ) ਦਾ 100ਵਾਂ ਜਨਮ ਦਿਨ ਅੱਜ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਤੇ ਜਵਾਨਾਂ ਨੇ ਉਨ੍ਹਾਂ ਦੇ ਪਿੰਡ ਪੁੱਜ ਕੇ ਮਨਾਇਆ। ਇਸ ਮੌਕੇ ਸਮਾਗਮ ਦੌਰਾਨ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਜਿਸ ਦੌਰਾਨ ਫੌਜ ਦੀ ਆਰਮਡ ਸਰਵਿਸ ਕੋਰ ਚੰਡੀਮੰਦਰ ਤੋਂ ਬ੍ਰਿਗੇਡੀਅਰ ਜੇ.ਐਸ.ਬਿਸਟ ਤੇ ਬ੍ਰਿਗੇਡੀਅਰ ਜੇ.ਐੱਸ. ਏਐੱਸਸੀ (ਹੈੱਡਕੁਆਟਰ) ਪੱਛਮੀ ਕਮਾਂਡ ਸਣੇ ਹੋਰ ਅਧਿਕਾਰੀ ਤੇ ਜਵਾਨ ਸ਼ਾਮਲ ਹੋਏ।
ਬ੍ਰਿਗੇਡੀਅਰ ਬਿਸ਼ਟ ਨੇ ਲਾਂਸ ਨਾਇਕ ਚਰਨ ਸਿੰਘ ਨੂੰ ਏਐੱਸਸੀ ਵੱਲੋਂ ਮੋਮੈਂਟੋ ਅਤੇ ਡਾਇਰੈਕਟਰ ਜਨਰਲ ਏਐਸਸੀ ਲੈਫਟੀਨੈਂਟ ਜਨਰਲ ਪ੍ਰੀਤ ਮਹਿੰਦਰ ਸਿੰਘ ਵੱਲੋਂ ਵਧਾਈ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਬ੍ਰਿਗੇਡੀਅਰ ਬਿਸ਼ਟ ਨੇ ਦੱਸਿਆ ਕਿ ਚਰਨ ਸਿੰਘ 1942 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਬਰਮਾ ਅਤੇ ਸਿੰਘਾਪੁਰ ’ਚ ਦੇਸ਼ ਦੀ ਰਾਖੀ ਲਈ ਆਪਣੀ ਡਿਊਟੀ ਨਿਭਾਈ। ਦੇਸ਼ ਦੀ ਵੰਡ ਦੌਰਾਨ ਉਨ੍ਹਾਂ ਨੇ ਅਕਤੂਬਰ 1947 ਵਿੱਚ ਭਾਰਤ ਆ ਕੇ 1959 ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨੌਕਰੀ ਕੀਤੀ। ਬਿਸ਼ਟ ਮੁਤਾਬਕ ਚਰਨ ਸਿੰਘ 1968 ਤੋਂ 1982 ਤੱਕ ਸਿਵਲ ਹਸਪਤਾਲ ਰੂਪਨਗਰ ਵਿੱਚ ਸਟੋਰ ਕੀਪਰ ਵੀ ਰਹੇ। ਉਨ੍ਹਾਂ ਦੱਸਿਆ ਕਿ ਲਾਂਸ ਨਾਇਕ ਚਰਨ ਸਿੰਘ ਨੂੰ ਫੋਟੋਗ੍ਰਾਫੀ ਦਾ ਬਹੁਤ ਸ਼ੌਂਕ ਸੀ ਤੇ ਦੂਜੇ ਵਿਸ਼ਵ ਜੰਗ ਦੌਰਾਨ ਖਿੱਚੀਆਂ ਗਈਆਂ ਤਸਵੀਰਾਂ ਹੁਣ ਵੀ ਉਨ੍ਹਾਂ ਕੋਲ ਹਨ। ਚਰਨ ਸਿੰਘ ਦੇ 4 ਲੜਕੇ ਤੇ ਦੋ ਧੀਆਂ ਤੋਂ ਇਲਾਵਾ ਪੜਪੋਤਰੇ, ਪੜਪੋਤਰੀਆਂ, ਪੜਦੋਹਤੇ ਤੇ ਪੜਦੋਹਤੀਆਂ ਹਨ।

Advertisement

Advertisement