ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਬੱਡੀ ਖਿਡਾਰੀ ਹਰੀਮ ਅਹਿਮਦ ਦਾ ਸਨਮਾਨ

07:27 AM Apr 19, 2024 IST
ਹਰੀਮ ਅਹਿਮਦ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਕਾਦੀਆਂ: ਕਾਰਗਿਲ ਸ਼ਹੀਦ ਭਾਈ ਜਗਤਾਰ ਸਿੰਘ ਖੇਡ ਸਟੇਡੀਅਮ ਪਿੰਡ ਬੁੱਟਰ ਕਲਾਂ ਵਿੱਚ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਪਹਿਲਾ ਗੋਲਡਨ ਕਬੱਡੀ ਕੱਪ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਨਾਨਕਸਰ ਕਲੱਬ ਗੁਰਦਾਸਪੁਰ, ਬਾਬਾ ਨਾਮਦੇਵ ਕਲੱਬ, ਘੁੰਮਾਣ, ਬਾਬਾ ਹਜ਼ਾਰਾ ਸਿੰਘ ਨਰਾਂਵਾਲੀ, ਸੰਤ ਹਜ਼ਾਰਾ ਸਿੰਘ ਯੂਐਸ ਦੀਆਂ ਟੀਮਾਂ ਸ਼ਿਰਕਤ ਕਰ ਰਹੀਆਂ ਹਨ। ਇਸ ਮੌਕੇ ਕਬੱਡੀ ਖਿਡਾਰੀ ਹਰੀਮ ਅਹਿਮਦ ਪੁੱਤਰ ਸ਼ਕੀਲ ਅਹਿਮਦ ਵਾਸੀ ਕਾਦੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹਰੀਮ ਅਹਿਮਦ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਜਿਵੇਂ ਪੰਜਾਬ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ, ਉਸੇ ਤਰਜ਼ ’ਤੇ ਹਰ ਪਿੰਡ ਵਿੱਚ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਕਬੱਡੀ ਦੇ ਮੈਦਾਨ ਉਸਾਰੇ ਜਾਣ। -ਪੱਤਰ ਪ੍ਰੇਰਕ

Advertisement

Advertisement
Advertisement